ਸ੍ਰੀਲੰਕਾ ਦੇ ਸਾਬਕਾ ਵਿਦੇਸ਼ ਮੰਤਰੀ ਸਮਰਵੀਰਾ ਦਾ ਕੋਵਿਡ -19 ਨਾਲ ਦਿਹਾਂਤ
Tuesday, Aug 24, 2021 - 02:44 PM (IST)
ਕੋਲੰਬੋ (ਭਾਸ਼ਾ)- ਸ੍ਰੀਲੰਕਾ ਦੇ ਸਾਬਕਾ ਵਿਦੇਸ਼ ਮੰਤਰੀ ਮੰਗਲਾ ਸਮਰਵੀਰਾ ਦਾ ਮੰਗਲਵਾਰ ਨੂੰ ਇੱਥੇ ਇਕ ਨਿੱਜੀ ਹਸਪਤਾਲ ਵਿਚ ਕੋਵਿਡ-19 ਨਾਲ ਸਬੰਧਤ ਪਰੇਸ਼ਾਨੀਆਂ ਕਾਰਨ ਦਿਹਾਂਤ ਹੋ ਗਿਆ। 65 ਸਾਲਾ ਸਮਰਵੀਰਾ ਇਸ ਮਹੀਨੇ ਦੇ ਸ਼ੁਰੂ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਲੰਕਾ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਦਾਖ਼ਲ ਕਰਵਾਇਆ ਗਿਆ ਸੀ।
ਸਮਰਵੀਰਾ ਨੇ 2005-2007 ਅਤੇ 2015-2017 ਦਰਮਿਆਨ 2 ਵਾਰ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਵਜੋਂ ਸੇਵਾ ਨਿਭਾਈ। ਸਮਰਵੀਰਾ ਸਾਬਕਾ ਸੰਸਦੀ ਸਪੀਕਰ ਡਬਲਯੂ.ਜੇ.ਐੱਮ. ਲੋਕੁਬੰਦਰਾ ਦੀ ਮੌਤ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਦਮ ਤੋੜਨ ਵਾਲੇ ਦੂਜੇ ਸ੍ਰੀਲੰਕਾਈ ਰਾਜਨੇਤਾ ਸਨ। ਉਦਾਰਵਾਦੀ ਜਮਹੂਰੀ ਰਾਜਨੀਤੀ ਦੇ ਸਮਰਥਕ, ਸਮਰਵੀਰਾ ਵਿੱਤ ਮੰਤਰਾਲਾ ਸਮੇਤ ਕਈ ਹੋਰ ਮੰਤਰਾਲਿਆਂ ਵਿਚ ਵੀ ਉੱਚ ਅਹੁਦਿਆਂ 'ਤੇ ਰਹੇ। ਉਨ੍ਹਾਂ ਨੇ ਪਿਛਲੇ ਸਾਲ ਹੀ ਰਾਜਨੀਤੀ ਤੋਂ ਸੰਨਿਆਸ ਲਿਆ ਸੀ।