ਅਫਗਾਨਿਸਤਾਨ ਤੋਂ ਅਮਰੀਕਾ ਦੀ ਅਪਮਾਨਜਨਕ ਵਾਪਸੀ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜ਼ਿੰਮੇਵਾਰ : ਬਾਈਡੇਨ

Thursday, Sep 02, 2021 - 01:30 AM (IST)

ਵਾਸ਼ਿੰਗਟਨ (ਇੰਟ.)-ਅਫਗਾਨਿਸਤਾਨ ਤੋਂ ਅਮਰੀਕਾ ਦੀ ਅਪਮਾਨਜਨਕ ਵਾਪਸੀ ਲਈ ਸਾਬਕਾ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਜ਼ਿੰਮੇਵਾਰ ਹਨ। ਇਹ ਦੋਸ਼ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡੇਨ ਨੇ ਇਹ ਕਹਿੰਦੇ ਹੋਏ ਲਗਾਏ ਕਿ ਟਰੰਪ ਨੇ ਤਾਲਿਬਾਨ ਤੋਂ ਸਮਝੌਤੇ ਦੇ ਤਹਿਤ ਪਿਛਲੇ ਸਾਲ ਜੋ 5000 ਖਤਰਨਾਕ ਅੱਤਵਾਦੀ ਜੇਲ ਤੋਂ ਰਿਹਾਅ ਕੀਤੇ ਸਨ, ਉਨ੍ਹਾਂ ਵਿਚੋਂ ਅੱਜ ਅਫਗਾਨਿਸਤਾਨ ਵਿਚ ਸੱਤਾ ਦੀ ਬਾਗਡੋਰ ਸੰਭਾਲੀ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਸੱਤਾ ਸੰਭਾਲੀ ਓਦੋਂ ਤਾਲਿਬਾਨ 2001 ਤੋਂ ਬਾਅਦ ਤੋਂ ਆਪਣੀ ਵਧੀਆ ਪੋਜ਼ੀਸ਼ਨ ਵਿਚ ਸਨ ਅਤੇ ਲਗਭਗ ਅੱਧੇ ਅਫਗਾਨਿਸਤਾਨ ਨੂੰ ਕੰਟਰੋਲ ਕਰ ਰਹੇ ਸਨ। 20 ਸਾਲ ਬਾਅਦ ਅਫਗਾਨਿਸਤਾਨ ਤੋਂ ਅਮਰੀਕਾ ਫੌਜ ਦੀ ਵਾਪਸੀ ਦਾ ਜ਼ੋਰਦਾਰ ਬਚਾਅ ਕਰਦੇ ਹੋਏ ਬਾਈਡੇਨ ਨੇ ਇਸਨੂੰ ਅਮਰੀਕਾ ਲਈ ਸਭ ਤੋਂ ਚੰਗਾ ਅਤੇ ਸਹੀ ਫੈਸਲਾ ਦੱਸਿਆ।

ਇਹ ਵੀ ਪੜ੍ਹੋ : ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੀਤ ਸਰਕਾਰ ਨੂੰ 'ਅਯੋਗ' ਕਰਾਰ ਦਿੱਤਾ

ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਤੋਂ ਦੇਸ਼ ਲਈ ਸੰਬੋਧਨ ਵਿਚ ਕਿਹਾ ਕਿ ਅਜਿਹੀ ਜੰਗ ਲੜਨ ਦਾ ਕੋਈ ਕਾਰਨ ਨਹੀਂ ਹੈ ਜੋ ਅਮਰੀਕੀ ਲੋਕਾਂ ਦੇ ਅਹਿਮ ਹਿੱਤਾਂ ਵਿਚ ਨਾ ਹੋਵੇ। ਬਾਈਡੇਨ ਨੇ ਦੇਸ਼ ਦੇ ਨਾਂ ਸੰਬੋਧਨ ਓਦੋਂ ਕੀਤਾ ਹੈ ਜਦੋਂ 11 ਸਤੰਬਰ 2001 ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਵਿਚ ਸਿਰਫ 11 ਦਿਨ ਬਚੇ ਹਨ। ਇਨ੍ਹਾਂ ਅੱਤਵਾਦੀ ਹਮਲਿਆਂ ਕਾਰਨ ਹੀ ਅਮਰੀਕਾ ਨੇ ਅਫਗਾਨਿਸਤਾਨ ਵਿਚ ਪ੍ਰਵੇਸ਼ ਕੀਤਾ ਸੀ। ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅਸਲੀ ਬਦਲ ਲੜਾਈ ਛੱਡਣ ਅਤੇ ਉਸਨੂੰ ਵਧਾਉਣ ਵਿਚਾਲੇ ਸੀ। ਮੈਂ ਇਸ ਜੰਗ ਨੂੰ ਹਮੇਸ਼ਾ ਲਈ ਵਧਾਉਣਾ ਨਹੀਂ ਚਾਹੁੰਦਾ ਸੀ।

ਇਹ ਵੀ ਪੜ੍ਹੋ : ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ

ਸਵ. ਬੇਟੇ ਦੀ ਯਾਦ ਵਿਚ ਖਤਮ ਕੀਤੀ ਜੰਗ!
ਸੰਬੋਧਨ ਦੌਰਾਨ ਬਾਈਡੇਨ ਨੇ ਆਪਣੇ ਸਵਰਗੀ ਬੇਟੇ ਨੂੰ ਯਾਦ ਕੀਤਾ ਜੋ ਕਦੇ ਈਰਾਕ ਵਿਚ ਤਾਇਨਾਤ ਸਨ। ਜੋ ਬਾਈਡੇਨ ਨੇ ਕਿਹਾ ਕਿ ਸ਼ਾਇਦਦ ਮੈਂ ਆਪਣੇ ਸਵ. ਬੇਟੇ ਬਿਊ ਬਾਈਡੇਨ ਲਈ ਵੀ ਅਫਗਾਨਿਸਤਾਨ ਵਿਚ ਜੰਗ ਖਤਮ ਕਰਨ ਦਾ ਫੈਸਲਾ ਲਿਆ ਹੈ। ਬਿਊ ਬਾਈਡੇਨ ਨੇ ਪੂਰੇ ਇਕ ਸਾਲ ਈਰਾਕ ਵਿਚ ਸੇਵਾ ਕੀਤੀ ਸੀ। 2015 ਵਿਚ ਬ੍ਰੇਨ ਕੈਂਸਰ ਨਾਲ 46 ਸਾਲਾ ਬਿਊ ਬਾਈਡੇਨ ਦਾ ਦਿਹਾਂਤ ਹੋ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News