ਨਿਕਾਹ ਨੂੰ ਲੈ ਕੇ ਮੁੜ ਸੁਰਖੀਆਂ 'ਚ ਆਏ ਇਮਰਾਨ ਖ਼ਾਨ, ਮੌਲਵੀ ਨੇ ਕੀਤਾ ਇਹ ਦਾਅਵਾ

Friday, Apr 14, 2023 - 11:22 AM (IST)

ਨਿਕਾਹ ਨੂੰ ਲੈ ਕੇ ਮੁੜ ਸੁਰਖੀਆਂ 'ਚ ਆਏ ਇਮਰਾਨ ਖ਼ਾਨ, ਮੌਲਵੀ ਨੇ ਕੀਤਾ ਇਹ ਦਾਅਵਾ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬੁਸ਼ਰਾ ਬੀਬੀ ਨਾਲ ਨਿਕਾਹ ਇਸਲਾਮੀ ਸ਼ਰੀਆਂ ਕਾਨੂੰਨ ਅਨੁਸਾਰ ਨਹੀਂ ਹੋਇਆ ਸੀ, ਕਿਉਂਕਿ ਬੁਸ਼ਰਾ ਬੀਬੀ ਨੇ ਆਪਣੀ ਇਦਤ ਦੇ ਸਮੇਂ ਦੌਰਾਨ ਇਮਰਾਨ ਖਾਨ ਨਾਲ ਨਿਕਾਹ ਕਰ ਲਿਆ ਸੀ। ਇਹ ਦਾਅਵਾ ਨਿਕਾਹ ਦੀ ਰਸਮ ਅਦਾ ਕਰਨ ਵਾਲੇ ਮੌਲਵੀ ਨੇ ਕੀਤਾ ਹੈ। ਸੂਤਰਾਂ ਅਨੁਸਾਰ ਬੁਸ਼ਰਾ ਬੀਬੀ ਨੇ ਆਪਣੇ ਪਤੀ ਤੋਂ ਤਲਾਕ ਲੈਣ ਦੇ ਬਾਅਦ ਤੁਰੰਤ ਹੀ ਸਾਲ 2018 ਵਿਚ ਨਿਕਾਹ ਕਰ ਲਿਆ ਸੀ। ਇਦਤ ਦੀ ਹੱਦ ਤਿੰਨ ਮਹੀਨੇ ਦੀ ਹੁੰਦੀ ਹੈ, ਜੋ ਇਕ ਮੁਸਲਿਮ ਮਹਿਲਾ ਨੂੰ ਆਪਣੇ ਪਤੀ ਦੀ ਮੌਤ ਜਾਂ ਨਿਕਾਹ ਭੰਗ ਹੋਣ ਦੇ ਬਾਅਦ ਮੰਨਣੀ ਜ਼ਰੂਰੀ ਹੁੰਦੀ ਹੈ। ਇਮਰਾਨ ਖਾਨ ਨਾਲ ਨਿਕਾਹ ਤੋਂ ਪਹਿਲਾ ਬੁਸ਼ਰਾ ਬੀਬੀ ਦਾ ਨਿਕਾਹ ਖਵਾਰ ਮੇਨਕਾ ਨਾਲ ਹੋਇਆ ਸੀ ਅਤੇ ਨਵੰਬਰ 2017 ਵਿਚ ਉਸ ਨਾਲ ਤਲਾਕ ਹੋ ਗਿਆ ਸੀ।

ਇਹ ਵੀ ਪੜ੍ਹੋ: ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼

ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦਾ ਨਿਕਾਹ ਕਰਵਾਉਣ ਵਾਲੇ ਮੌਲਵੀਂ ਮੁਫਤੀ ਸੈਯਦ ਨੇ ਕਿਹਾ ਕਿ ਉਸ ਨੇ 1 ਜਨਵਰੀ 2018 ਨੂੰ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਨਿਕਾਹ ਦੀ ਰਸਮ ਅਦਾ ਕੀਤੀ ਸੀ। ਉਦੋਂ ਬੁਸ਼ਰਾ ਬੀਬੀ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਇਕ ਔਰਤ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਬੁਸ਼ਰਾ ਬੀਬੀ ਨੇ ਵਿਆਹ ਸਬੰਧੀ ਸ਼ਰੀਆਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ। ਮੁਫਤੀ ਸੈਯਦ ਨੇ ਕਿਹਾ ਕਿ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਿਕਾਹ ਦੇ ਬਾਅਦ ਇਸਲਾਮਾਬਾਦ ਇਕੱਠੇ ਰਹਿਣ ਲੱਗੇ ਸੀ, ਮੌਲਵੀ ਨੇ ਕਿਹਾ ਕਿ ਇਮਰਾਨ ਖਾਨ ਨੇ ਫਰਵਰੀ 2018 ਵਿਚ ਉਸ ਨਾਲ ਸੰਪਰਕ ਕਰ ਕੇ ਫਿਰ ਨਿਕਾਹ ਕਰਵਾਉਣ ਦੀ ਬੇਨਤੀ ਕੀਤੀ ਸੀ ਅਤੇ ਕਿਹਾ ਸੀ ਕਿ ਪਹਿਲਾਂ ਹੋਏ ਨਿਕਾਹ ਦੇ ਸਮੇਂ ਬੁਸ਼ਰਾ ਬੀਬੀ ਨੇ ਇਦਤ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਸੀ, ਕਿਉਂਕਿ ਉਸ ਦਾ ਤਲਾਕ ਨਵੰਬਰ 2017 ਵਿਚ ਹੋਇਆ ਸੀ।

ਇਹ ਵੀ ਪੜ੍ਹੋ: ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ ਯੂਰਪ ਜਾ ਰਹੇ 25 ਪ੍ਰਵਾਸੀਆਂ ਦੀ ਦਰਦਨਾਕ ਮੌਤ

ਮੌਲਵੀ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਨੂੰ ਬੁਸ਼ਰਾ ਬੀਬੀ ਦੀ ਇਦਤ ਸਬੰਧੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਨਿਕਾਹ ਦੀ ਯੋਜਨਾ ਬਣਾਈ। ਉਸ ਨੇ ਦੋਸ਼ ਲਗਾਇਆ ਕਿ ਇਮਰਾਨ ਨੂੰ ਉਦੋਂ ਵਿਸ਼ਵਾਸ ਸੀ ਕਿ ਬੁਸ਼ਰਾ ਬੀਬੀ ਦੇ ਨਾਲ ਨਿਕਾਹ ਕਰਨ ’ਤੇ ਉਹ ਪ੍ਰਧਾਨ ਮੰਤਰੀ ਬਣ ਜਾਣਗੇ। ਮੌਲਵੀ ਨੇ ਅਦਾਲਤ ਵਿਚ ਇਹ ਸਾਰੀ ਜਾਣਕਾਰੀ ਉਸ ਕੇਸ ਸਬੰਧੀ ਦਿੱਤੀ, ਜਿਸ ਵਿਚ ਇਕ ਮੁਹੰਮਦ ਹਨੀਫ ਨਾਮ ਦੇ ਵਿਅਕਤੀ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਗੈਰ ਇਸਲਾਮਿਕ ਨਿਕਾਹ ਵਿਰੁੱਧ ਪਟੀਸ਼ਨ ਦਾਇਰ ਕਰ ਰੱਖੀ ਹੈ। ਇਸ ਮਾਮਲੇ ’ਚ ਵੀ ਅਦਾਲਤ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਣੀ ਹੈ।

ਇਹ ਵੀ ਪੜ੍ਹੋ: ਇੰਗਲੈਂਡ ’ਚ ਤਿਰੰਗਾ ਉਤਾਰਨ ਵਾਲੇ ਨੌਜਵਾਨ ਦੀ ਮਾਂ-ਭੈਣ ਨੂੰ ਮੋਗਾ ਪੁਲਸ ਨੇ ਹਿਰਾਸਤ ’ਚ ਲਿਆ!


author

cherry

Content Editor

Related News