ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਕਾਰ ਹਾਦਸੇ ਵਿਚ ਮੌਤ, 2012 ਵਿਚ ਜਿੱਤਿਆ ਸੀ ਖਿਤਾਬ

Friday, Dec 06, 2019 - 05:17 PM (IST)

ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਕਾਰ ਹਾਦਸੇ ਵਿਚ ਮੌਤ, 2012 ਵਿਚ ਜਿੱਤਿਆ ਸੀ ਖਿਤਾਬ

ਵਾਸ਼ਿੰਗਟਨ- ਮਿਸ ਪਾਕਿਸਤਾਨ ਵਰਲਡ ਰਹੀ ਜਾਨਿਬ ਨਵੀਦ ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 32 ਸਾਲਾ ਜਾਨਿਬ ਨਵੀਬ ਕਾਰ ਤੋਂ ਕੰਟਰੋਲ ਗੁਆ ਬੈਠੀ ਤੇ ਇਸ ਹਾਦਸੇ ਵਿਚ ਉਹਨਾਂ ਦੀ ਜਾਨ ਚਲੀ ਗਈ। ਜਾਨਿਬ ਨੇ 24 ਅਗਸਤ 2012 ਵਿਚ ਮਿਸ ਪਾਕਿਸਤਾਨ ਵਰਲਡ ਦਾ ਖਿਤਾਬ ਜਿੱਤਿਆ ਸੀ।

ਦੱਸ ਦਈਏ ਕਿ ਜਾਨਿਬ ਅਮਰੀਕਾ ਦੇ ਕੈਲੀਫੋਰਨੀਆ ਦੇ ਪੋਮੋਨਾ ਵਿਚ ਰਹਿੰਦੀ ਸੀ ਤੇ ਇਹ ਹਾਦਸਾ ਇਥੇ ਸਥਿਤ ਪ੍ਰਿੰਸ ਜਾਰਜ ਕਾਊਂਟੀ ਦਾ ਹੈ। ਮੈਰੀਲੈਂਡ ਸਟੇਟ ਦੀ ਪੁਲਸ ਰਿਪੋਰਟ ਮੁਤਾਬਕ ਨਵੀਦ ਆਪਣੀ 2018 ਮਾਡਲ ਮਰਸਡੀਜ਼ ਸੀਐਲ2 ਕਾਰ ਰਾਹੀਂ ਜਾ ਰਹੀ ਸੀ, ਤਦੇ ਓਵਰਟੇਕ ਕਰਨ ਦੌਰਾਨ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਹਾਲਾਂਕਿ ਹਾਦਸੇ ਵਿਚ ਹੋਰ ਕਿਸੇ ਵਾਹਨ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਕਿ ਅਦਾਕਾਰਾ ਸ਼ਰਾਬ ਦੇ ਨਸ਼ੇ ਵਿਚ ਨਹੀਂ ਸੀ ਹਾਲਾਂਕਿ ਅਜੇ ਜਾਂਚ ਚੱਲ ਰਹੀ ਹੈ ਤੇ ਹਾਦਸੇ ਦਾ ਅਸਲ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Baljit Singh

Content Editor

Related News