ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਹਸਪਤਾਲ ''ਚ ਕਰਾਏ ਗਏ ਦਾਖ਼ਲ
Saturday, Jan 22, 2022 - 07:42 PM (IST)
ਕੁਆਲਾਲੰਪੁਰ-ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹਮੰਦ (96) ਨੂੰ ਇਕ ਮਹੀਨੇ 'ਚ ਤੀਸਰੀ ਵਾਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਤੇ ਕਦੇ ਦੁਨੀਆ ਦੇ ਸਭ ਤੋਂ ਬਜ਼ੁਰਗ ਨੇਤਾ ਮੰਨੇ ਜਾਣ ਵਾਲੀ ਮਹਾਤਿਰ ਨੂੰ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਕਾਰਡਿਕ ਕੇਅਰ ਯੂਨਿਟ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਤਣਾਅ ਦਰਮਿਆਨ ਆਪਣਾ ਰੁਖ਼ ਕੀਤਾ ਸਖਤ
ਸਾਬਕਾ ਪ੍ਰਧਾਨ ਮੰਤਰੀ ਦੀ ਸਹਿਤ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਪੱਤਰਕਾਰਾਂ ਦਾ ਇਕ ਵੱਡਾ ਸਮੂਹ ਹਸਪਤਾਲ ਦੇ ਬਾਹਰ ਇਕੱਠਾ ਹੋ ਗਿਆ। ਮਹਾਤਿਰ ਸੱਤ ਜਨਵਰੀ ਨੂੰ ਵੀ ਇਸ ਹਸਪਤਾਲ 'ਚ ਦਾਖ਼ਲ ਹੋਏ ਸਨ ਅਤੇ 6 ਦਿਨ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਿਛਲੇ ਮਹੀਨੇ, ਉਨ੍ਹਾਂ ਨੂੰ ਪੂਰੀ ਮੈਡੀਕਲ ਜਾਂਚ ਅਤੇ ਸਿਹਤ ਜਾਂਚ ਲਈ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਦੋ ਬਾਈਪਾਸ ਸਰਜਰੀਆਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨੇ ਕੀਤੀ ਗੱਲਬਾਤ
ਮਹਾਤਿਰ ਨੇ 2018 'ਚ ਵਿਰੋਧੀ ਧਿਰ ਦੀ ਅਗਵਾਈ ਕਰ ਇਸ ਨੂੰ ਇਕ ਇਤਿਹਾਸਕ ਚੋਣ ਜਿੱਤ ਦਿਵਾਈ ਸੀ, ਜਿਸ ਨੂੰ 1957 'ਚ ਮਲੇਸ਼ੀਆ ਦੀ ਸੁਤੰਤਰਤਾ ਤੋਂ ਬਾਅਦ ਤੋਂ ਸੱਤਾ ਦੇ ਪਹਿਲੇ ਸ਼ਾਂਤੀਪੂਰਨ ਤਬਾਦਲੇ 'ਚ ਇਕ ਭ੍ਰਿਸ਼ਟ ਸਰਕਾਰ ਨੂੰ ਡੇਗਣ ਦੇ ਰੂਪ 'ਚ ਦੇਖਿਆ ਗਿਆ ਅਤੇ ਲੋਕਾਂ ਨੇ ਮਹਾਤਿਰ ਦੀ ਪ੍ਰਸ਼ੰਸਾ ਕੀਤੀ। ਮਹਾਤਿਰ ਦੂਜੇ ਕਾਰਜਕਾਲ ਲਈ 92 ਸਾਲ ਦੀ ਉਮਰ 'ਚ ਦੁਨੀਆ ਦੇ ਸਭ ਤੋਂ ਬਜ਼ੁਰਗ ਨੇਤਾ ਬਣੇ ਪਰ ਇਹ ਸਫ਼ਰ ਸਿਰਫ 22 ਮਹੀਨੇ ਤੱਕ ਚੱਲਿਆ ਕਿਉਂਕਿ ਉਨ੍ਹਾਂ ਦੀ ਸਰਕਾਰ ਅੰਦਰੂਨੀ ਕਲੇਸ਼ ਕਾਰਨ ਡਿੱਗ ਗਈ ਪਰ ਮਹਾਤਿਰ ਨੇ ਸੰਘਰਸ਼ ਜਾਰੀ ਰੱਖਿਆ ਅਤੇ 2020 'ਚ ਨਵੀਂ ਅਗਵਾਈ ਦਾ ਵਿਰੋਧ ਕਰਨ ਲਈ ਇਕ ਨਵੀਂਜਾਤੀ ਮਲਯ ਪਾਰਟੀ ਦਾ ਗਠਨ ਕੀਤਾ।
ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਨੀਤੀਗਤ ਬਦਲਾਵਾਂ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।