ਮਲੇਸ਼ੀਆ ਦੇ ਸਾਬਕਾ PM ਮਹਾਤਿਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Sunday, Feb 06, 2022 - 12:59 AM (IST)

ਕੁਆਲਾਲੰਪੁਰ-ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਦੋ ਹਫ਼ਤਿਆਂ ਤੋਂ ਬਾਅਦ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਤੇ ਕਦੇ ਦੁਨੀਆ ਦੇ ਸਭ ਤੋਂ ਬਜ਼ੁਰਗ ਨੇਤਾ ਮਨੇ ਜਾਣ ਵਾਲੇ ਮਹਾਤਿਰ (96) ਨੂੰ 20 ਜਨਵਰੀ ਨੂੰ ਨੈਸ਼ਨਲ ਹਾਰਟ ਇੰਸਟੀਚਿਊਟ ਦੀ ਹਾਰਟ ਕੇਅਰ ਯੂਨਿਟ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਕ ਮਹੀਨੇ 'ਚ ਤੀਸਰੀ ਵਾਰ ਹਸਤਪਾਲ 'ਚ ਦਾਖਲ ਕਰਵਾਇਆ ਗਿਆ ਸੀ। ਮਹਾਤਿਰ ਸੱਤ ਜਨਵਰੀ ਨੂੰ ਵੀ ਇਸ ਹਸਪਤਾਲ 'ਚ ਦਾਖ਼ਲ ਹੋਏ ਸਨ ਅਤੇ ਛੇ ਦਿਨ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਇਥੋਪੀਆ 'ਚ ਅਫਰੀਕੀ ਨੇਤਾਵਾਂ ਦੇ ਸੰਮੇਲਨ 'ਚ ਅਸੁਰੱਖਿਆ ਵੱਡਾ ਮੁੱਦਾ

ਪਿਛਲੇ ਮਹੀਨੇ, ਉਨ੍ਹਾਂ ਨੂੰ ਪੂਰੀ ਮੈਡੀਕਲ ਜਾਂਚ ਅਤੇ ਸਿਹਤ ਜਾਂਚ ਲਈ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਦੱਸਿਆ ਕਿ ਮਹਾਤਿਰ ਨੂੰ ਆਪਣਾ ਇਲਾਜ ਜਾਰੀ ਰੱਖਣਾ ਹੋਵੇਗਾ। ਹਸਪਤਾਲ ਨੇ ਹਾਲਾਂਕਿ ਇਸ ਸਬੰਧ 'ਚ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਹਸਪਤਾਲ 'ਚ ਉਨ੍ਹਾਂ ਦੇ ਲੰਬੇ ਸਮੇਂ ਤੱਕ ਰਹਿਣ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਪਰ ਮਹਾਤਿਰ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਉਹ ਠੀਕ ਹੋ ਰਹੇ ਹਨ।

ਇਹ ਵੀ ਪੜ੍ਹੋ : ਟਰੰਪ ਦਾ ਇਹ ਕਹਿਣਾ 'ਗਲਤ' ਹੈ ਕਿ ਚੋਣ ਨਤੀਜਿਆਂ ਨੂੰ ਪਲਟਿਆ ਜਾ ਸਕਦਾ ਸੀ : ਪੇਂਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News