ਅਮਰੀਕਾ ''ਚ ਸਾਬਕਾ ਸੀਬੀਪੀ ਅਧਿਕਾਰੀ ਨੂੰ 4 ਸਾਲ ਦੀ ਸ਼ਜਾ

Wednesday, Apr 02, 2025 - 10:38 AM (IST)

ਅਮਰੀਕਾ ''ਚ ਸਾਬਕਾ ਸੀਬੀਪੀ ਅਧਿਕਾਰੀ ਨੂੰ 4 ਸਾਲ ਦੀ ਸ਼ਜਾ

ਨਿਊਯਾਰਕ ( ਰਾਜ ਗੋਗਨਾ )- ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਐਲਪਾਸੋ ਦੇ ਇੱਕ ਸਾਬਕਾ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਨੂੰ ਐਲ ਪਾਸੋ ਦੀ ਇੱਕ ਸੰਘੀ ਅਦਾਲਤ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਇੱਕ ਦੋਸ਼ ਅਤੇ ਵਿੱਤੀ ਲਾਭ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੇ ਇੱਕ ਦੋਸ਼ ਲਈ ਚਾਰ ਸਾਲ ਦੀ ਕੈਦ ਅਤੇ 80 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦਸੰਬਰ 2022 ਵਿੱਚ ਜਾਂਚ ਏਜੰਟਾਂ ਨੂੰ ਜਾਣਕਾਰੀ ਮਿਲੀ ਕਿ ਹੋਰਾਈਜ਼ਨ ਸਿਟੀ ਦਾ 46 ਸਾਲਾ ਉਮਰ ਮੋਰੇਨੋ, ਇੱਕ ਸੀ.ਬੀ.ਪੀ ਅਧਿਕਾਰੀ ਦੇ ਤੌਰ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਤਸਕਰੀ ਕਰ ਰਿਹਾ ਸੀ, ਜੋ ਤਸਕਰੀ ਸੰਗਠਨ ਤੋਂ ਪ੍ਰਤੀ ਪ੍ਰਵਾਸੀ ਇਕ ਬੰਦੇ ਦਾ 4000 ਹਜਾਰ ਡਾਲਰ ਪ੍ਰਾਪਤ ਕਰ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ! ਅੱਜ ਆਵੇਗਾ ਫ਼ੈਸਲਾ

ਕੋਰਟ ਨੇ ਐਲ ਪਾਸੋ ਵਿੱਚ ਸਾਬਕਾ ਸੀਬੀਪੀ ਅਧਿਕਾਰੀ ਨੂੰ ਰਿਸ਼ਵਤਖੋਰੀ ਅਤੇ ਤਸਕਰੀ ਦੇ ਦੋਸ਼ਾਂ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ।ਇਥੇ ਦੱਸਣਯੋਗ ਹੈ ਕਿ ਲੰਘੀ 1 ਫਰਵਰੀ, 2024 ਨੂੰ, ਇੱਕ ਵੀਡੀਓ ਰਿਕਾਰਡਿੰਗ ਵਿੱਚ ਮੋਰੇਨੋ ਤੇ ਦੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਪੈਦਲ ਗਾਈਡ ਸੀ, ਨੂੰ ਬਿਨਾਂ ਕਿਸੇ ਨਿਰੀਖਣ ਦੇ ਯਸਲੇਟਾ ਪੋਰਟ ਆਫ਼ ਐਂਟਰੀ ਰਾਹੀਂ ਅਮਰੀਕਾ ਵਿੱਚ ਲੈ ਜਾਂਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News