ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੀ ਵਿਸ਼ਾਲ ਕਾਨਫਰੰਸ ਨਿਊਯਾਰਕ 'ਚ

07/18/2018 12:51:43 PM

ਨਿਊਯਾਰਕ,  ( ਰਾਜ ਗੋਗਨਾ )— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਪਿਛਲੇ ਦਿਨੀਂ ਆਪਣੀ ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਦੌਰਾਨ 22 ਜੁਲਾਈ ਦਿਨ ਐਤਵਾਰ ਨੂੰ ਨਿਊਯਾਰਕ ਵਿਖੇ ਪਹੁੰਚ ਰਹੇ ਹਨ। ਇੱਥੇ ਉਨ੍ਹਾਂ ਦੀ ਅਗਵਾਈ ਵਿੱਚ ਇਕ ਵਿਸ਼ਾਲ ਕਾਨਫਰੰਸ ਰੱਖੀ ਗਈ ਹੈ। ਇਹ ਕਾਨਫਰੰਸ ਨਿਊਯਾਰਕ ਵਿਖੇ ਭਾਰਤੀ ਰੈਸਟੋਰੈਂਟ  'ਰਿੱਚੀ ਰਿਚ ਪੈਲਸ' 'ਚ ਹੋਵੇਗੀ। ਇਸ ਸੰਬੰਧ 'ਚ ਸ. ਮੋਹਣ ਸਿੰਘ ਖਟੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਨੇ ਸਮੂਹ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਵਿਸ਼ਾਲ ਕਾਨਫਰੰਸ 'ਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਵਰਕਰਾਂ 'ਚ ਇਸ ਕਾਨਫਰੰਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਕਾਨਫਰੰਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ।


Related News