ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ 2 ਮਾਮਲਿਆਂ ''ਚ ਮਿਲੀ ਜ਼ਮਾਨਤ
Wednesday, Aug 01, 2018 - 03:17 AM (IST)

ਢਾਕਾ— ਜੇਲ 'ਚ ਕੈਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਇਕ ਅਦਾਲਤ ਨੇ 2 ਮਾਮਲਿਆਂ 'ਚ ਅੱਜ ਜ਼ਮਾਨਤ ਦੇ ਦਿੱਤੀ ਪਰ ਫਿਲਹਾਲ ਉਨ੍ਹਾਂ ਦੀ ਜੇਲ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੈ। ਪ੍ਰੌਸੀਕਿਊਸਨ ਦੇ ਵਕੀਲ ਨੇ ਕਿਹਾ ਕਿ ਮੈਟਰੋਪਾਲੀਟਨ ਸੈਸ਼ਨ ਜੱਜ ਅਦਾਲਤ ਨੇ ਉਨ੍ਹਾਂ ਨੂੰ ਦੋ ਮਾਮਲਿਆਂ 'ਚ ਜ਼ਮਾਨਤ ਦੇ ਦਿੱਤੀ ਹੈ। ਪਹਿਲਾ ਮਾਮਲਾ ਫਰਜ਼ੀ ਜਨਮ ਤਰੀਕ ਨਾਲ ਸੰਬੰਧਿਤ ਹੈ ਜਦਕਿ ਦੂਜਾ ਮਾਮਲਾ ਰਾਸ਼ਟਰੀ ਝੰਡੇ ਦੀ ਨਿੰਦਾ ਕਰਨਾ ਹੈ।
ਜੱਜ ਇਮਰਾ ਉਲ ਕਾਇਸ ਨੇ ਉਨ੍ਹਾਂ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਾਮਲਿਆਂ 'ਚ ਉਨ੍ਹਾਂ ਖਿਲਾਫ ਲਗਾਏ ਗਏ ਦੋਸ਼ ਜ਼ਮਾਨਤੀ ਹਨ। ਕਾਨੂੰਨ ਦੇ ਮਾਹਿਰ ਤੇ ਅਦਾਲਤ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੇ ਜੇਲ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਨ੍ਹਾਂ 'ਤੇ ਕਈ ਹੋਰ ਦੋਸ਼ ਵੀ ਹਨ। ਜ਼ਿਆ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਜ਼ਿਆ ਇਕ ਅਨਾਥ ਆਸ਼ਰਮ ਨੂੰ ਮਿਲੇ ਵਿਦੇਸ਼ੀ ਚੰਦੇ ਦੇ ਘੁਟਾਲਾ ਮਾਮਲੇ 'ਚ 5 ਸਾਲ ਦੀ ਸਜ਼ਾ ਭੁਗਤ ਰਹੀ ਹੈ।