ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਆਉਣਗੇ ਭਾਰਤ

08/01/2021 11:58:59 AM

ਇੰਟਰਨੈਸ਼ਨਲ ਡੈਸਕ (ਬਿਊਰੋ): ਆਸਟ੍ਰੇਲੀਆ ਦੇ ਸਿੱਖਿਆ ਅਤੇ ਨੌਜਵਾਨ ਮੰਤਰੀ ਡੈਨ ਤੇਹਾਨ ਨੇ ਐਲਾਨ ਕੀਤਾ ਕਿ ਉਹਨਾਂ ਦੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਅਸਗਤ ਦੇ ਸ਼ੁਰੂ ਵਿਚ ਭਾਰਤ ਦਾ ਦੌਰਾ ਕਰਨਗੇ। ਇਹ ਦੌਰਾ ਸਮੁੱਚੀ ਰਣਨੀਤਕ ਭਾਈਵਾਲੀ ਦੇ ਤਹਿਤ ਭਾਰਤ-ਆਸਟ੍ਰੇਲੀਆਈ ਆਰਥਿਕ ਅਤੇ ਵਪਾਰਕ ਸੰਬੰਧਾਂ ਵਿਚ ਤਰੱਕੀ ਲਿਆਉਣ ਲਈ ਹੋਵੇਗਾ।

ਇਕ ਬਿਆਨ ਵਿਚ ਆਸਟ੍ਰੇਲੀਆਈ ਮੰਤਰ ਨੇ ਕਿਹਾ ਕਿ ਇਹ ਆਸਟ੍ਰੇਲੀਆ ਦੇ ਭਾਰਤ ਨਾਲ ਦੋ-ਪੱਖੀ ਵਪਾਰ ਅਤੇ ਨਿਵੇਸ਼ ਸੰਬੰਧਾਂ ਵਿਚ ਜਾਨ ਪਾਉਣ ਅਤੇ ਵਿਸਥਾਰ ਕਰਨ ਦੇ ਅਭਿਲਾਸ਼ੀ ਏਜੰਡੇ ਦੀ ਤਰੱਕੀ ਦਾ ਇਕ ਮੌਕਾ ਹੋਵੇਗਾ। ਤੇਹਾਨ ਨੇ ਕਿਹਾ,''ਭਾਰਤ ਯਾਤਰਾ ਦੌਰਾਨ ਐਬੋਟ ਭਾਰਤ ਦੇ ਮੰਤਰੀਆਂ ਅਤੇ ਕਾਰੋਬਾਰ ਜਗਤ ਦੀਆਂ ਹਸਤੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਨੇ ਆਪਣੇ ਦੋ-ਪੱਖੀ ਸੰਬੰਧਾਂ ਨੂੰ ਸਮੁੱਚੀ ਰਣਨੀਤਕ ਹਿੱਸੇਦਾਰੀ ਵਿਚ ਵਿਕਸਿਤ ਕੀਤਾ ਹੈ।  

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 20 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ 'ਚ 6 ਪਾਕਿਸਤਾਨੀ ਮੁੰਡਿਆਂ ਨੂੰ ਉਮਰਕੈਦ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਵਿਚਕਾਰ ਵਰਚੁਅਲ ਸੰਮੇਲਨ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ ਅਤੇ ਮਾਈਨਿੰਗ ਸਮੇਤ ਸੱਤ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਦੋਹਾਂ ਦੇਸ਼ਾਂ ਨੇ ਹਿੰਦ ਮਹਾਸਾਗਰ ਸਮੇਤ ਸਮੁੱਚੀ ਰਣਨੀਤਕ ਹਿੱਸੇਦਾਰ ਦੇ ਰੂਪ ਵਿਚ ਚੁਣੌਤੀਆਂ ਨਾਲ ਨਜਿੱਠਣ ਲਈ ਸਮੁੰਦਰੀ ਸਹਿਯੋਗ ਵਿਚ ਵਿਚਾਰ ਸਾਂਝਾ ਕਰਨ ਦੀ ਘੋਸ਼ਣਾ ਕੀਤੀ ਸੀ।

ਨੋਟ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੌਟ ਦੀ ਭਾਰਤ ਫੇਰੀ ਨੂੰ ਤੁਸੀਂ ਕਿਸ ਦੇਖਦੇ ਹੋ।ਦੱਸੋ ਆਪਣੀ ਰਾਏ।


Vandana

Content Editor

Related News