ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ ਮਿਲਣ ''ਤੇ ਵਿਦੇਸ਼ ਦੀ ਸੰਗਤ ''ਚ ਖੁਸ਼ੀ ਦੀ ਲਹਿਰ

Friday, Jun 26, 2026 - 07:13 PM (IST)

ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ ਮਿਲਣ ''ਤੇ ਵਿਦੇਸ਼ ਦੀ ਸੰਗਤ ''ਚ ਖੁਸ਼ੀ ਦੀ ਲਹਿਰ

ਰੋਮ (ਦਲਵੀਰ ਸਿੰਘ ਕੈਂਥ) : ਮਹਾਨ ਕ੍ਰਾਂਤੀਕਾਰੀ ਯੁੱਗ ਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਦੁਨੀਆਂ ਭਰ ਵਿਚ ਬਾਲਣ ਵਾਲੇ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ (ਜਲੰਧਰ) ਨੂੰ ਭਾਰਤ ਸਰਕਾਰ ਨੇ ਦੇਸ਼ ਦਾ ਅਹਿਮ ਪੁਰਸਕਾਰ ਪਦਮਸ਼੍ਰੀ ਦੇਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ। ਸੰਤਾਂ ਨੂੰ ਇਹ ਪੁਰਸਕਾਰ ਸਰਕਾਰ ਨੇ ਉਹਨਾਂ ਦੀਆਂ ਸਮਾਜ ਲਈ ਅਧਿਆਤਮਕ ਤੇ ਸਮਾਜ ਸੇਵੀ ਸੇਵਾਵਾਂ ਨੂੰ ਦੇਖਦਿਆਂ ਦਿੱਤਾ ਹੈ। ਇਹ ਮਾਣਮੱਤੀ ਕਾਰਵਾਈ ਨਾਲ ਦੁਨੀਆਂ ਭਰ ਵਿਚ ਰਹਿਣ ਬਸੇਰਾ ਕਰਦੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਖੁਸ਼ੀ ਨਾਲ ਖੀਵੇ ਹੋਈ ਦੇਖੀ ਜਾ ਰਹੀ ਹੈ। ਇਟਲੀ ਵਿਚ ਵੀ ਇਹ ਦਿਲ ਨੂੰ ਟੁੰਬਦਾ ਭਗਤੀ ਰਸ ਵਿੱਚ ਰਮਿਆ ਨਜ਼ਾਰਾ ਦੇਖਣ ਯੋਗ ਹੈ। 

ਪ੍ਰੈੱਸ ਰਾਹੀ ਇਟਲੀ ਦੀਆਂ ਤਮਾਮ ਗੁਰੂ ਰਵਿਦਾਸ ਸਭਾਵਾਂ ਨੇ ਸੰਤਾਂ ਨੂੰ ਪਦਮਸ਼੍ਰੀ ਦੇਣ ਲਈ ਜਿੱਥੇ ਭਾਰਤ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਸਮੁੱਚੀ ਕੌਮ ਨੂੰ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ 108 ਸੰਤ ਨਿਰੰਜਨ ਦਾਸ ਜਿਹੜੇ ਕਿ ਬਚਪਨ ਤੋਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਹਨ, ਇਸ ਸਮੇਂ ਡੇਰਾ ਸੱਚ ਖੰਡ ਬੱਲਾਂ (ਜਲੰਧਰ) ਦੇ ਮੁੱਖ ਸੇਵਾਦਾਰ ਹਨ। ਸੰਤਾਂ ਨੇ ਵਿਦੇਸ਼ਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਘਰ-ਘਰ ਰੁਸ਼ਨਾਇਆ ਤੇ ਗੁਰੂ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਸੰਨ 2020 ਤੋਂ ਬੇਗਮਪੁਰਾ ਵਿਸ਼ੇਸ਼ ਰੇਲ ਗੱਡੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਜਨਮ ਅਸਥਾਨ ਕਾਂਸੀ ਸੈਂਕੜੇ ਸਰਧਾਲੀਆਂ ਨੂੰ ਨਾਲ ਲੈ ਜਾਂਦੇ ਹਨ, ਜਿਸ ਵਿਚ ਵਿਦੇਸ਼ਾਂ ਤੋਂ ਵੀ ਸੰਗਤ ਹਾਜ਼ਰੀ ਭਰਦੀ ਹੈ। ਡੇਰਾ ਸੱਚ ਖੰਡ ਬੱਲਾਂ ਵੱਲੋਂ ਅਨੇਕਾਂ ਸਮਾਜ ਸੇਵੀ ਕਾਰਜਾਂ ਰਾਹੀ ਮਨੁੱਖਤਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿਹਨਾਂ ਵਿਚ ਹਸਤਪਾਲ ਤੇ ਸਕੂਲ ਕਾਲਜ ਵਿਸ਼ੇਸ਼ ਹਨ। ਭਾਰਤ ਸਰਕਾਰ ਨੇ ਸੰਤਾਂ ਦੀਆਂ ਅਜਿਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੀ ਭਾਰਤ ਦਾ ਵਿਸ਼ੇਸ਼ ਪੁਰਸਕਾਰ ਪਦਮਸ਼੍ਰੀ ਦਿੱਤਾ ਹੈ। 

ਇਸ ਮੌਕੇ ਸ਼੍ਰੀ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ), ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ, ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ, ਸ਼੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾ-ਪਿਚੈਂਸਾ, ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਸਭਾ ਕਰੇਮੋਨਾ, ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਮੋਨਤੇਵਾਰਕੀ (ਅਰੇਸੋ) ਤੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਤੋਲਨਤੀਨੋ (ਮਾਰਕੇ) ਆਦਿ ਦੀਆਂ ਪ੍ਰਬੰਧਕ ਕਮੇਟੀਆਂ ਨੇ ਸੰਤਾਂ ਨੂੰ ਭਾਰਤ ਸਰਕਾਰ ਵੱਲੋਂ ਮਿਲਿਆ ਇਹ ਸਨਮਾਨ ਸਮੁੱਚੀ ਕੌਮ ਦਾ ਸਨਮਾਨ ਹੈ ਜਿਸ ਲਈ ਉਹ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News