1976 ਦੀ ਇਹ ਕਾਰ 85,916 ਅਰਬ ਰੁਪਏ ''ਚ ਹੋਈ ਨੀਲਾਮ
Sunday, Sep 02, 2018 - 07:14 PM (IST)

ਵਾਸ਼ਿੰਗਟਨ—ਫੋਰਡ ਐਸਕੋਟ ਦੀ 41 ਸਾਲਾਂ ਪੁਰਾਣੀ ਇਕ ਕਾਰ ਨੂੰ ਆਬਰਨ ਸ਼ਹਿਰ 'ਚ 121,000 ਕਰੋਡ ਡਾਲਰ (85,916 ਅਰਬ ਰੁਪਏ )'ਚ ਨੀਲਾਮ ਕੀਤਾ ਗਿਆ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦ ਇਸ ਕਾਰ ਦੀ ਵਧੀਆ ਕੀਮਤ ਲਗਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਇਸ ਕਾਰ ਦੀ ਕਈ ਵਾਰ ਨੀਲਾਮੀ ਹੋ ਚੁੱਕੀ ਹੈ। 1976 ਦੀ ਇਹ ਕਾਰ ਸੈਂਟ ਜਾਨ ਪਾਲ ਕੋਲ ਸੀ।
ਆਬਰਨ ਦੇ ਇਕ ਆਫਿਸਰ ਨੇ ਦੱਸਿਆ ਕਿ ਸੰਨ 1996 'ਚ ਪਹਿਲੀ ਵਾਰੀ ਨੀਲਾਮੀ ਲਈ ਲਿਆਇਆ ਗਈ ਸੀ। ਹਾਲਾਂਕਿ ਹਲਕੇ ਨੀਲੇ ਰੰਗ ਦੀ ਇਸ ਕਾਰ 'ਚ ਕਈ ਜਗ੍ਹਾ ਸਕਰੈਚ ਵੀ ਲੱਗੇ ਹਨ। ਇਸ ਦਾ ਇੰਜਣ 1.1 ਲੀਟਰ ਦਾ ਹੈ। ਦਰਅਸਲ ਆਬਰਨ 'ਚ ਹਰ ਸਾਲ ਇਤਿਹਾਸਕ ਤੌਰ 'ਤੇ ਪਿਛਲੇ 45 ਸਾਲਾਂ ਤੋਂ ਲੇਬਰ ਡੇਅਰ ਹਫਤੇ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਜਿਸ 'ਚ ਪੁਰਾਣੀ ਚੀਜ਼ਾਂ ਨੂੰ ਨੀਲਾਮ ਕੀਤਾ ਜਾਂਦਾ ਹੈ। ਇਸ ਨੂੰ ਇਸ ਵਾਰ 30 ਅਗਸਤ ਤੋਂ 2 ਸਤੰਬਰ ਤੱਕ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਇਸ ਇਤਿਹਾਸਕ ਈਵੈਂਟ 'ਚ ਲਗਭਗ 192 ਮਿਲੀਅਨ ਡਾਲਰ ਦੀ ਸੇਲ ਦਾ ਅਨੁਮਾਨ ਹੈ ਜੋ ਕਿ ਮੂਲ ਤੋਂ 79 ਫੀਸਦੀ ਜ਼ਿਆਦਾ ਹੈ।