ਪੰਜਾਬ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 14 ਜੂਨ ਨੂੰ 22ਵਾਂ ਫੁੱਟਬਾਲ ਟੂਰਨਾਮੈਂਟ
Tuesday, Jun 02, 2026 - 05:37 PM (IST)
ਰੋਮ (ਕੈਂਥ)- ਯੂਰਪ ਦਾ ਨਾਮੀ ਪੰਜਾਬ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ) ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਹੈ। ਇਸ ਵਾਰ ਕਲੱਬ 14 ਜੂਨ ਦਿਨ ਐਤਵਾਰ 2026 ਨੂੰ ਆਪਣਾ 22ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਪੋਰਟਸ ਪਾਰਕ ਨਿਊ ਸਲੋਟਨ ਸਲੋਟਰਵਿਗ 1045 (ਐਮਸਟਰਡਮ) ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਕਰਵਾ ਰਿਹਾ ਹੈ।


ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਸੁਰਿੰਦਰ ਸਿੰਘ ਰਾਣਾ,ਪ੍ਰਿਥੀਪਾਲ ਸਿੰਘ ਬੁੱਟਰ ਤੇ ਬਲਜੀਤ ਸਿੰਘ ਜੱਸੜ ਨੇ ਸਾਝੈ ਤੌਰ ਤੇ ਦਿੰਦਿਆਂ ਕਿਹਾ ਕਿ ਇਹ ਮੇਲਾ ਸਵੇਰੇ 9 ਵਜੇ ਤੋਂ 7 ਵਜੇ ਸ਼ਾਮ ਤੱਕ ਹੋਵੇਗਾ ਜਿਸ ਵਿੱਚ ਇਲਾਕੇ ਦਾ ਸਮੂਹ ਭਾਰਤੀ ਭਾਈਚਾਰਾ ਪਰਿਵਾਰਾਂ ਸਮੇਤ ਸਿ਼ਰਕਤ ਕਰੇਗਾ।ਇਸ ਵਿਸ਼ਾਲ ਮੇਲੇ ਵਿੱਚ ਜਿੱਥੇ ਫੁੱਟਬਾਲ ਦੀਆਂ ਟੀਮਾਂ ਦੇ ਫਸਵੇਂ ਮੈਚ ਹੋਣਗੇ, ਉੱਥੇ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਣ ਲਈ ਪ੍ਰਸਿੱਧ ਲੋਕ ਗਾਇਕਾ ਸਾਜੀਆ ਜੱਜ ਤੇ ਚਰਚਿਤ ਗਾਇਕ ਗ੍ਰੰਥ ਜੱਜ ਯੂ ਕੇ ਵਾਲੇ ਪਹੁੰਚ ਰਹੇ ਹਨ। ਮੇਲਾ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ ਜਿਹੜਾ ਕਿ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
