ਇਸ ਦੇਸ਼ ’ਚ ਜਲਦ ਸ਼ੁਰੂ ਹੋਵੇਗੀ ਫਲਾਇੰਗ ਟੈਕਸੀ ਸੇਵਾ, 90 ਮਿੰਟ ਦਾ ਸਫ਼ਰ 26 ਮਿੰਟਾਂ ’ਚ ਹੋਵੇਗਾ ਤੈਅ

Tuesday, Mar 19, 2024 - 10:13 AM (IST)

ਇੰਟਰਨੈਸ਼ਨਲ ਡੈਸਕ (ਆਰੁਸ਼ ਚੋਪੜਾ)- ਅਗਲੇ 4 ਸਾਲਾਂ ’ਚ ਬ੍ਰਿਟੇਨ ਵਿਚ ਉੱਡਣ ਵਾਲੀਆਂ ਟੈਕਸੀਆਂ ਚੱਲਣਗੀਆਂ। ਇਹ ਹੈਲੀਕਾਪਟਰ ਤੋਂ ਤੇਜ਼ ਚੱਲਣਗੀਆਂ ਅਤੇ ਇਨ੍ਹਾਂ ਦੀ ਸੇਵਾ ਮੁਕਾਬਲਤਨ ਕਾਫੀ ਸਸਤੀ ਤੇ ਘੱਟ ਪ੍ਰਦੂਸ਼ਣ ਵਾਲੀ ਹੋਵੇਗੀ। ਬ੍ਰਿਟੇਨ ਸਰਕਾਰ ਨੇ ਇਸ ਫਲਾਈਂਗ ਸਰਵਿਸ ਦਾ ਐਲਾਨ ਕੀਤਾ ਹੈ। ਇਹ ਟੈਕਸੀਆਂ 100 ਮੀਲ ਤੋਂ 150 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਐਵੀਏਸ਼ਨ ਫਿਊਲ ਦੀ ਜਗ੍ਹਾ ਬੈਟਰੀ ਨਾਲ ਉੱਡਣਗੀਆਂ। ਇਸ ਕਾਰਨ ਇਨ੍ਹਾਂ ਨਾਲ ਪ੍ਰਦੂਸ਼ਣ ਬਹੁਤ ਘੱਟ ਹੋਵੇਗਾ।

ਇਹ ਵੀ ਪੜ੍ਹੋ: ਆਪਣੇ ਕਿਰਤ ਬਾਜ਼ਾਰ ਦੀ ਕਮੀ ਨਾਲ ਨਜਿੱਠਣ ਲਈ ਭਾਰਤੀ ਵਿਦਿਆਰਥੀਆਂ ਨੂੰ ਲੁਭਾਏਗਾ ਜਰਮਨੀ

ਬ੍ਰਿਟੇਨ ਵਿਚ ਕਈ ਕੰਪਨੀਆਂ ਫਲਾਇੰਗ ਟੈਕਸੀ ਤੇ ਡਰੋਨਾਂ ’ਤੇ ਕੰਮ ਕਰ ਰਹੀਆਂ ਹਨ ਪਰ ਹਵਾਬਾਜ਼ੀ ਮੰਤਰਾਲਾ ਵੱਲੋਂ ਉਨ੍ਹਾਂ ਨੂੰ ਲਾਇਸੈਂਸ ਜਾਰੀ ਨਹੀਂ ਕੀਤੇ ਗਏ। ਬ੍ਰਿਟੇਨ ਦੀ ਕੰਪਨੀ ਵਰਟੀਕਲ ਸਪੇਸ ਨੇ ‘ਦਿ ਵੀ. ਐਕਸ.-4’ ਨਾਂ ਦੀ ਟੈਕਸੀ ਤਿਆਰ ਕੀਤੀ ਹੈ। ਪਰਖ ਉਡਾਣ ’ਚ ਇਸ ਨੇ ਲਿਵਰਪੂਲ ਤੋਂ ਲੀਡਸ ਤਕ ਦੀ ਦੂਰੀ ਸਿਰਫ 26 ਮਿੰਟਾਂ ਵਿਚ ਤੈਅ ਕੀਤੀ, ਜਦੋਂਕਿ ਕਾਰ ਵਿਚ ਇਹ ਦੂਰੀ ਤੈਅ ਕਰਨ ’ਚ 90 ਮਿੰਟ ਲੱਗਦੇ ਹਨ। ਬ੍ਰਿਟੇਨ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਫਲਾਈਟ ਐਕਸ਼ਨ ਪਲਾਨ ’ਤੇ ਕੰਮ ਕਰ ਰਿਹਾ ਹੈ। ਉਹ ਕੰਪਨੀਆਂ ਲਈ ਜਲਦ ਹੀ ਲਾਇਸੈਂਸਿੰਗ ਪ੍ਰਕਿਰਿਆ ਸ਼ੁਰੂ ਕਰੇਗਾ।

ਇਹ ਵੀ ਪੜ੍ਹੋ: ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ 'ਚ ਕੀਤੇ ਹਵਾਈ ਹਮਲੇ, 8 ਲੋਕਾਂ ਦੀ ਮੌਤ

ਅਪਰਾਧਾਂ ’ਤੇ ਰੋਕ ਲਾਉਣਗੇ ਡਰੋਨ

ਸ਼ਹਿਰਾਂ ’ਚ ਅਪਰਾਧਾਂ ਨੂੰ ਰੋਕਣ ਲਈ ਲੰਡਨ ਪੁਲਸ ਡਰੋਨ ਤਾਇਨਾਤ ਕਰੇਗੀ। ਪਿਛਲੇ ਸਾਲ ਵੈਸਟ ਮਿਡਲੈਂਡਸ ’ਚ ਪੁਲਸ ਦੀ ਡਰੋਨ ਟੀਮ ਨੇ 2 ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ ਸੀ।

ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ

2030 ’ਚ ਬਿਨਾਂ ਪਾਇਲਟ ਦੇ ਉੱਡਣਗੀਆਂ ਟੈਕਸੀਆਂ

ਬ੍ਰਿਟੇਨ ਦੀ ਸਰਕਾਰ ਦਾ ਮੰਨਣਾ ਹੈ ਕਿ ਉੱਡਣ ਵਾਲੀਆਂ ਟੈਕਸੀਆਂ 2028 ਤਕ ਪੂਰੇ ਦੇਸ਼ ਵਿਚ ਕੰਮ ਸ਼ੁਰੂ ਕਰ ਦੇਣਗੀਆਂ ਅਤੇ 2030 ਤਕ ਉੱਥੇ ਬਿਨਾਂ ਪਾਇਲਟ ਵਾਲੀਆਂ ਫਲਾਈਂਗ ਟੈਕਸੀਆਂ ਹੋਣਗੀਆਂ। ਇਹ 100 ਮੀਲ ਦੇ ਘੇਰੇ ’ਚ ਉੱਡਣਗੀਆਂ ਭਾਵ ਸ਼ਹਿਰਾਂ ਵਿਚ ਫਲਾਈਂਗ ਟੈਕਸੀਆਂ ਦੀਆਂ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਹ ਫਲਾਈਂਗ ਟੈਕਸੀਆਂ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਣ ’ਚ ਮੌਜੂਦਾ ਟੈਕਸੀਆਂ ਦੀ ਤੁਲਨਾ ’ਚ ਬੇਹੱਦ ਘੱਟ ਸਮਾਂ ਲੈਣਗੀਆਂ। ਸੈਂਟਰਲ ਲੰਡਨ ਤੋਂ ਹੀਥਰੋ ਹਵਾਈ ਅੱਡੇ ਤਕ ਇਹ ਬਹੁਤ ਤੇਜ਼ੀ ਨਾਲ ਪਹੁੰਚਾ ਦੇਣਗੀਆਂ, ਜਦੋਂਕਿ ਕਾਰ ਜਾਂ ਟੈਕਸੀ ਵਿਚ 52 ਮਿੰਟ ਲੱਗਦੇ ਹਨ।

ਫਲਾਈਂਗ ਟੈਕਸੀ ਦੀਆਂ ਖੂਬੀਆਂ

  • 4 ਯਾਤਰੀ ਬੈਠ ਸਕਦੇ ਹਨ ਇਕੱਠੇ
  • 100 ਮੀਲ ਰੇਂਜ
  • 150 ਮੀਲ/ਘੰਟਾ ਰਫਤਾਰ
  • 12 ਫੁੱਟ 8 ਇੰਚ ਲੰਬਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News