ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ

Monday, Nov 22, 2021 - 09:53 AM (IST)

ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ

ਫੈਸਲਾਬਾਦ- ਵਧਦੀ ਮਹਿੰਗਾਈ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧੇ ’ਤੇ ਦੇਸ਼ ਪੱਧਰੀ ਵਿਰੋਧ ਦਰਮਿਆਨ ਪਾਕਿਸਤਾਨੀ ਪੰਜਾਬ ’ਚ ਇਕ ਵਾਰ ਮੁੜ ਆਟੇ ਦਾ ਸੰਕਟ ਪੈਦਾ ਹੋ ਗਿਆ ਹੈ।

ਦਿ ਨਿਊਜ਼ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਖੁਰਾਕ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਵਧੇਰੇ ਜ਼ਿਲ੍ਹਿਆਂ ’ਚ ਅਨਾਜ ਦਾ ਸਟਾਕ ਖਤਮ ਹੋ ਗਿਆ ਹੈ। ਨਵੀਂ ਫਸਲ ਦੀ ਪੈਦਾਵਾਰ ਅਜੇ ਵੀ 4 ਤੋਂ 5 ਮਹੀਨੇ ਦੂਰ ਹੈ। ਪ੍ਰਤੀ ਏਕੜ ਕਣਕ ਦਾ ਉਤਪਾਦਨ ਵਧਾਉਣ ’ਚ ਨਾਕਾਮੀ ਅਤੇ ਸਰਕਾਰੀ ਪੱਧਰ ’ਤੇ ਕਣਕ ਦੀ ਖਰੀਦ ਅਤੇ ਭੰਡਾਰ ’ਚ ਕਥਿਤ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧਾਂ ਨੇ ਦੇਸ਼ ਵਿਚ ਇਕ ਵਾਰ ਮੁੜ ਆਟੇ ਦਾ ਸੰਕਟ ਪੈਦਾ ਕਰ ਦਿੱਤਾ ਹੈ। ਸਰਕਾਰੀ ਕਣਕ ਦੀ ਖਰੀਦ ਅਤੇ ਕਿਰਾਏ ਦੀ ਵਧਦੀ ਲਾਗਤ ਕਾਰਨ ਆਟਾ ਮਿਲ ਮਾਲਕ ਆਪਣੀਆਂ ਮਿੱਲਾਂ ਨੂੰ ਬੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੱਧੂ, ਇਮਰਾਨ ਖਾਨ ਨੂੰ ਦੱਸਿਆ ਆਪਣਾ ਵੱਡਾ ਭਰਾ

ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੇਤੀਬਾੜੀ ਮਾਹਿਰ ਮੰਨਦੇ ਹਨ ਕਿ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਸਬਸਿਡੀ ਦਿੱਤੇ ਬਿਨਾਂ ਦੇਸ਼ ਵਿਚ ਆਟੇ ਦੇ ਸੰਕਟ ’ਚੋਂ ਨਿਕਲਣਾ ਸੰਭਵ ਨਹੀਂ ਹੈ। ਇਸ ਸਬੰਧੀ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ, ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਕਈ ਸਾਲਾਂ ਤੋਂ ਸਰਕਾਰ ਨੂੰ ਪ੍ਰਸਤਾਵ ਦੇ ਰਹੇ ਹਨ ਕਿ ਖੁਰਾਕ ਅਤੇ ਬਾਜ਼ਾਰ ਦੀਆਂ ਕਮੇਟੀਆਂ ਨੂੰ ਖਤਮ ਕੀਤਾ ਜਾਏ ਕਿਉਂਕਿ ਇਹ ਕੌਮੀ ਖਜ਼ਾਨੇ ’ਤੇ ਇਕ ਭਾਰ ਹਨ।

ਇਹ ਵੀ ਪੜ੍ਹੋ : ਪਾਕਿ ’ਚ ਵੀ ਖੇਤੀਬਾੜੀ ਕਾਨੂੰਨ ਰੱਦ ਹੋਣ ਦੀ ਖੁਸ਼ੀ, ਚੜ੍ਹਦੇ-ਲਹਿੰਦੇ ਪੰਜਾਬ ਦੀ ਜਨਤਾ ਬੋਲੀ- ਅਰਦਾਸ ਹੋਈ ਕਬੂਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News