ਥਾਈਲੈਂਡ ''ਚ ਆਇਆ ਹੜ੍ਹ, 23 ਲੋਕਾਂ ਦੀ ਮੌਤ

Thursday, Aug 03, 2017 - 05:56 PM (IST)

ਥਾਈਲੈਂਡ ''ਚ ਆਇਆ ਹੜ੍ਹ, 23 ਲੋਕਾਂ ਦੀ ਮੌਤ

ਬੈਂਕਾਕ— ਥਾਈਲੈਂਡ ਦੇ ਉੱਤਰੀ ਅਤੇ ਪੂਰਬੀ ਖੇਤਰ ਵਿਚ 'ਚ ਆਏ ਹੜ੍ਹ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 2 ਲਾਪਤਾ ਦੱਸੇ ਜਾ ਰਹੇ ਹਨ। ਹੜ੍ਹ ਕਾਰਨ 30 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਭਾਰੀ ਮੀਂਹ ਕਾਰਨ 7,21,500 ਲੋਕ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਤਕਰੀਬਨ 1,554 ਵਰਗ ਕਿਲੋਮੀਟਰ ਜ਼ਮੀਨ 'ਤੇ ਫੈਲੀ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ।
ਸਭ ਤੋਂ ਵਧ ਸਕੋਨ ਨਾਖੋਨ ਸੂਬਾ ਪ੍ਰਭਾਵਿਤ ਹੋਇਆ ਹੈ, ਜਿੱਥੇ 9 ਲੋਕਾਂ ਦੀ ਮੌਤ ਹੋਈ ਹੈ। ਸੂਬੇ ਵਿਚ ਸਕੂਲ ਅਤੇ ਕਰਿਆਨੇ ਦੀਆਂ ਦੁਕਾਨਾਂ ਬੰਦ ਹਨ। ਪ੍ਰਧਾਨ ਮੰਤਰੀ ਪ੍ਰਯੂਥ ਚਾਨ ਓਚਾ ਨੇ ਬੁੱਧਵਾਰ ਨੂੰ ਸਕੋਨ ਨਾਖੋਨ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਰਕਾਰ ਹੜ੍ਹ ਨੂੰ ਲੈ ਕੇ ਇਕ ਵੱਡੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਜਲ ਪ੍ਰਬੰਧਨ 'ਤੇ ਪ੍ਰਸਤਾਵਤ ਬਿੱਲ ਦਾ ਹਵਾਲਾ ਦਿੱਤਾ।


Related News