ਦੱਖਣੀ ਅਫਰੀਕਾ ਦੇ ਡਰਬਨ ''ਚ ਆਇਆ ਹੜ੍ਹ, 300 ਤੋਂ ਵੱਧ ਲੋਕਾਂ ਦੀ ਮੌਤ

04/14/2022 9:04:43 PM

ਜੋਹਾਨਿਸਬਰਗ-ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਅਤੇ ਪੂਰਬੀ ਕਵਾਜ਼ੁਲੂ-ਨੇਟਲ ਸੂਬੇ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਘਟੋ-ਘੱਟ 306 ਲੋਕਾਂ ਦੀ ਮੌਤ ਹੋ ਗਈ ਹੈ। ਆਉਣ ਵਾਲੇ ਦਿਨਾਂ 'ਚ ਤੂਫ਼ਾਨ ਨਾਲ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਕਈ ਪਾਰਿਵਾਰ ਲਾਪਤਾ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ 'ਚ ਤ੍ਰਾਸਦੀ ਦੀ ਸਥਿਤੀ ਹੈ, ਮਕਾਨ ਢਹਿ ਰਹੇ ਹਨ, ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ ਅਤੇ ਕਈ ਮਹੱਤਵਪੂਰਨ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ।

ਇਹ ਵੀ ਪੜ੍ਹੋ : ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ 'ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ

ਇਥੈਕਵਿਨੀ ਦੇ ਮੇਅਰ ਮੈਕਯੋਲੋਸੀ ਕੁੰਡਾ ਨੇ ਵੀਰਵਾਰ ਨੂੰ ਦੱਸਿਆ ਕਿ ਡਰਬਨ ਅਤੇ ਨੇੜਲੇ ਇਥੈਕਵਿਨੀ ਮੈਟ੍ਰੋਪਾਲਿਟਨ ਖੇਤਰ 'ਚ ਕਰੀਬ 5.2 ਕਰੋੜ ਡਾਲਰ ਦਾ ਅਨੁਮਾਨ ਲਾਇਆ ਗਿਆ ਹੈ। ਘਟੋ-ਘੱਟ 120 ਸਕੂਲਾਂ 'ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ ਜਿਸ ਨਾਲ 2.6 ਕਰੋੜ ਤੋਂ ਜ਼ਿਆਦਾ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਇਨ੍ਹਾਂ ਕਾਰਨ ਕਾਰਨ ਪ੍ਰਸ਼ਾਸਨ ਨੇ ਸੂਬੇ 'ਚ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਫਾਈਜ਼ਰ ਨੇ 5 ਤੋਂ 11 ਸਾਲ ਦੇ ਸਿਹਤਮੰਦ ਬੱਚਿਆਂ ਲਈ ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਸ਼ੁਰੂ ਕਰਨ ਦੀ ਕੀਤੀ ਵਕਾਲਤ

ਸਿੱਖਿਆ ਮੰਤਰੀ ਐਂਜੀ ਮੋਸ਼ੇਗਾ ਨੇ ਦੱਸਿਆ ਕਿ ਹੜ੍ਹ 'ਚ ਵੱਖ-ਵੱਖ ਸਕੂਲਾਂ ਦੇ ਘਟੋ-ਘੱਟ 18 ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਇਹ ਤ੍ਰਾਸਦੀ ਹੈ ਅਤੇ ਇਸ ਨਾਲ ਭਿਆਨਕ ਨੁਕਸਾਨ ਹੋਇਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮੀਂਹ ਅਜੇ ਜਾਰੀ ਰਹਿਣ ਅਤੇ ਪਹਿਲਾਂ ਤੋਂ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਹੋਰ ਬੁਰੀ ਹੋਣ ਦਾ ਖ਼ਦਸ਼ਾ ਹੈ। ਰਾਹਤ ਅਤੇ ਕਾਰਜਾਂ 'ਚ ਸਹਾਇਤਾ ਲਈ 'ਸਾਊਥ ਅਫਰੀਕਨ ਨੈਸ਼ਨਲ ਡਿਫੈਂਸ ਫੋਰਸ' ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਇਰਲੈਂਡ ਦੇ ਵਿਦੇਸ਼ ਮੰਤਰੀ ਗੱਲਬਾਤ ਲਈ ਯੂਕ੍ਰੇਨ ਪਹੁੰਚੇ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News