ਅਮਰੀਕਾ ਦੇ 6 ਸੂਬਿਆਂ ’ਚ ਹੜ੍ਹ, 15 ਦੀ ਮੌਤ, ਕਹਿਰ ਦੀ ਠੰਢ ਨਾਲ ਜੂਝ ਰਹੇ 9 ਕਰੋੜ ਲੋਕ
Thursday, Feb 20, 2025 - 10:38 AM (IST)

ਵਾਸ਼ਿੰਗਟਨ (ਇੰਟ.) - ਅਮਰੀਕਾ ਦੇ 6 ਸੂਬੇ ਕੈਂਟਕੀ, ਜਾਰਜੀਆ, ਵਰਜੀਨੀਆ, ਪੱਛਮੀ ਵਰਜੀਨੀਆ, ਟੈਨੇਸੀ ਅਤੇ ਇੰਡੀਆਨਾ ਹੜ੍ਹਾਂ ਨਾਲ ਜੂਝ ਰਹੇ ਹਨ। ਸਭ ਤੋਂ ਵੱਧ ਨੁਕਸਾਨ ਕੈਂਟਕੀ ਸੂਬੇ ’ਚ ਹੋਇਆ ਹੈ, ਜਿੱਥੇ ਪਿਛਲੇ ਛੇ ਦਿਨਾਂ ’ਚ 12 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਵਰਜੀਨੀਆ ’ਚ 2 ਅਤੇ ਜਾਰਜੀਆ ’ਚ ਇਕ ਮੌਤ ਹੋਈ ਹੈ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਜਾਣਕਾਰੀ ਅਨੁਸਾਰ ਅਮਰੀਕਾ ਦੇ ਪੂਰਬੀ ਸੂਬਿਆਂ ’ਚ ਕਰੀਬ 9 ਕਰੋੜ ਲੋਕ ਪੋਲਰ ਵੋਰਟੈਕਸ ਕਾਰਨ ਕਹਿਰ ਦੀ ਠੰਢ ਦਾ ਸਾਹਮਣਾ ਕਰ ਰਹੇ ਹਨ। ਤਾਪਮਾਨ ਰਿਕਾਰਡ ਪੱਧਰ ਤੱਕ ਡਿੱਗ ਗਿਆ ਹੈ। ਸਕੂਲ ਬੰਦ ਹੋ ਗਏ ਹਨ, ਪਾਈਪਾਂ ਫਟ ਗਈਆਂ ਹਨ। 14 ਹਜ਼ਾਰ ਤੋਂ ਵੱਧ ਘਰਾਂ ’ਚ ਬਿਜਲੀ ਠੱਪ ਹੋ ਗਈ ਹੈ ਅਤੇ 17 ਹਜ਼ਾਰ ਥਾਵਾਂ ’ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਵਿਗਿਆਨੀ ਐਂਡਰਿਊ ਓਰੀਸਨ ਨੇ ਦੱਸਿਆ ਕਿ ਮੱਧ ਅਮਰੀਕਾ ’ਚ ਇਸ ਸਮੇਂ ਸਭ ਤੋਂ ਘੱਟ ਤਾਪਮਾਨ ਹੈ। ਮੱਧ ਪੱਛਮੀ ਅਮਰੀਕਾ ਦੇ ਕੁਝ ਇਲਾਕਿਆਂ ’ਚ ਤਾਪਮਾਨ ਮਾਈਨਸ 50 ਤੋਂ ਮਾਈਨਸ 60 ਡਿਗਰੀ ਤੱਕ ਪਹੁੰਚ ਗਿਆ ਹੈ। ਪੱਛਮੀ ਵਰਜੀਨੀਆ ਦੇ ਗਵਰਨਰ ਪੈਟ੍ਰਿਕ ਮੌਰਿਸੀ ਨੇ ਦੱਸਿਆ ਕਿ ਲਗਾਤਾਰ ਵਧਦੇ ਪਾਣੀ ਦੇ ਪੱਧਰ ਕਾਰਨ ਕਈ ਲੋਕ ਲਾਪਤਾ ਹਨ। ਕੈਂਟਕੀ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ’ਚ ਰੈਸਕਿਊ ਟੀਮ ਨੇ 1000 ਤੋਂ ਵੱਧ ਮੁਹਿੰਮਾਂ ਚਲਾਈਆਂ ਹਨ।
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਗੁਟਖਾ ਅਤੇ ਪਾਨ ਮਸਾਲੇ 'ਤੇ ਲੱਗਾ ਪੂਰੀ ਤਰ੍ਹਾਂ ਬੈਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8