ਆਸਟ੍ਰੇਲੀਆਈ ਕਿਸਾਨਾਂ ''ਤੇ ਪੈ ਸਕਦੀ ਹੈ ਹੜ੍ਹਾਂ ਦੀ ਮਾਰ
Tuesday, Nov 16, 2021 - 04:40 PM (IST)
ਸਿਡਨੀ (ਸਨੀ ਚਾਂਦਪੁਰੀ):- ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਕਿਸਾਨ ਇਸ ਖੇਤਰ ਵਿੱਚ ਹੜ੍ਹਾਂ ਦੇ ਮੀਂਹ ਤੋਂ ਬਾਅਦ ਵੱਡੇ ਪੱਧਰ 'ਤੇ ਫਸਲਾਂ ਦੇ ਨੁਕਸਾਨ ਦਾ ਡਰ ਮਹਿਸੂਸ ਕਰ ਰਹੇ ਹਨ।ਕਣਕ ਅਤੇ ਕਨੋਲਾ ਦੇ ਉੱਚੇ ਭਾਅ ਲਈ ਕਿਸਾਨਾਂ ਜੋ ਫਸਲਾਂ ਬੀਜੀਆਂ ਸਨ, ਹੁਣ ਉਹ ਹੜ੍ਹਾਂ ਕਾਰਨ ਤਬਾਹ ਹੋ ਰਹੀਆਂ ਹਨ। ਕਾਵਰਾ ਵਿੱਚ ਐਡ ਫੈਗਨ ਦਾ ਕਹਿਣਾ ਹੈ ਕਿ "ਮੁਲਿਆਨ" ਵਿਖੇ ਉਸਦੀ 600 ਏਕੜ (243 ਹੈਕਟੇਅਰ) ਜਮੀਨ ਜੋ ਕਿ ਲਚਲਾਨ ਨਦੀ ਦੇ ਨਾਲ ਹੈ, ਹੁਣ ਹੜ੍ਹਾਂ ਵਿੱਚ ਆ ਗਈ ਹੈ।
ਫ਼ੈਗਨ ਨੇ ਕਿਹਾ ਕਿ ਸਾਡਾ ਬਹੁਤ ਸਾਰਾ ਇਲਾਕਾ ਜੋ ਡੁੱਬਿਆ ਹੋਇਆ ਸੀ ਅਤੇ ਬਹੁਤ ਸਾਰੀ ਫਸਲ ਜੋ ਵਾਢੀ ਲਈ ਤਿਆਰ ਸੀ ਜੋ ਹੁਣ ਰਾਈਟ-ਆਫ ਹੈ। ਸਾਡੇ ਕੋਲ ਅਜਿਹੀਆਂ ਫਸਲਾਂ ਹਨ ਜੋ ਚੰਗੀਆਂ ਰਹੀਆਂ ਹਨ ਕਿਉਂਕਿ ਅਸੀਂ 10 ਜਾਂ ਇਸ ਤੋਂ ਵੱਧ ਸਾਲਾਂ ਤੋਂ ਉਗਾਈਆਂ ਹਨ ਜੋ ਹੜ੍ਹ ਖੇਤਰ ਵਿੱਚ ਆਉਣ ਨਾਲ ਬਰਬਾਦ ਹੋ ਗਈਆਂ ਹਨ। ਫਸਲਾਂ ਝੀਲ ਵਿੱਚ ਬਦਲ ਗਈਆਂ ਹਨ। ਫੈਗਨ ਕਹਿੰਦਾ ਹੈ ਕਿ ਉਸਦੇ ਖੇਤ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ 2016 ਦੇ ਵੱਡੇ ਹੜ੍ਹ ਨਾਲੋਂ ਅੱਧਾ ਮੀਟਰ ਉੱਚਾ ਹੈ। ਪੰਜ ਸਾਲ ਪਹਿਲਾਂ ਆਏ ਹੜ੍ਹ ਨੇ ਇਸ ਖੇਤਰ ਵਿਚ 200 ਮਿਲੀਅਨ ਡਾਲਰ ਤੋਂ ਵੱਧ ਦੀ ਖੇਤੀ ਪੈਦਾਵਾਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਹੜ੍ਹ ਕਾਰਨ ਮੈਰਿਟ ਸ਼ਹਿਰ ਪ੍ਰਭਾਵਿਤ, ਕਰਵਾਇਆ ਗਿਆ ਖਾਲੀ
ਨਿਰਾਸ਼ਾਜਨਕ ਨੁਕਸਾਨ
ਸੋਮਵਾਰ ਨੂੰ ਖੇਤਰ ਦਾ ਦੌਰਾ ਕਰਨ ਵਾਲੇ ਐੱਨ ਐਸ ਡਬਲਿਯੂ ਦੇ ਡਿਪਟੀ ਪ੍ਰੀਮੀਅਰ ਪਾਲ ਟੂਲੇ ਨੇ ਕਿਹਾ ਕਿ ਹੜ੍ਹ ਉਨ੍ਹਾਂ ਕਿਸਾਨਾਂ ਲਈ ਖਾਸ ਤੌਰ 'ਤੇ ਨਿਰਾਸ਼ਾਜਨਕ ਸਨ, ਜੋ ਵੱਧ ਫਸਲ ਪੈਦਾਵਾਰ ਦੀ ਉਮੀਦ ਕਰ ਰਹੇ ਸਨ। ਐੱਨ ਐਸ ਡਬਲਿਯੂ ਨੈਸ਼ਨਲਜ਼ ਦੇ ਨੇਤਾ ਨੇ ਕਿਹਾ ਕਿ ਮੈਂ ਖੇਤਾਂ ਨੂੰ ਦੇਖਿਆ, ਜਿਸ ਵਿੱਚ ਹੁਣ ਪਾਣੀ ਫਸਲਾਂ ਵਿੱਚੋਂ ਲੰਘਣਾ ਸ਼ੁਰੂ ਹੋ ਗਿਆ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਉਹੀ ਵਾਢੀ ਨਹੀਂ ਮਿਲੇਗੀ ਜਿਸਦੀ ਉਹ ਕਈ ਹਫ਼ਤੇ ਪਹਿਲਾਂ ਭਵਿੱਖਬਾਣੀ ਕਰ ਰਹੇ ਸਨ। ਇਸਦਾ ਹੁਣ ਮਤਲਬ ਹੈ ਕਿ ਫਸਲ - ਮਾਤਰਾ, ਇਸਦੀ ਗੁਣਵੱਤਾ - ਪ੍ਰਭਾਵਿਤ ਹੋਣ ਜਾ ਰਹੀ ਹੈ। ਇਸ ਸਮੇਂ ਫੈਗਨ ਦਾ ਕਹਿਣਾ ਹੈ ਕਿ ਕਿਸਾਨ ਦੋਹਰੀ ਮਾਰ ਝੱਲੇਗਾ। ਕਿਸਾਨ ਦੇ ਕੋਲ ਜੋ ਵੀ ਸੀ ਉਸ ਨੇ ਆਪਣੀ ਫਸਲ 'ਤੇ ਖਰਚ ਕਰ ਦਿੱਤਾ ਹੈ।ਫੈਗਨ ਨੇ ਕਿਹਾ ਕਿ ਹੜ੍ਹ ਦੀ ਆਰਥਿਕ ਲਾਗਤ ਇਕ ਹੋਰ ਕਾਰਨ ਹੈ ਜਿਸ ਕਾਰਨ ਵਿਆਂਗਲਾ ਡੈਮ ਦੀ ਕੰਧ ਨੂੰ ਉੱਚਾ ਚੁੱਕਣ ਦੀ ਲੋੜ ਹੈ।ਡਿਪਟੀ ਪ੍ਰੀਮੀਅਰ ਨੇ ਮੰਗਲਵਾਰ ਨੂੰ ਕਿਹਾ ਕਿ ਐਨ ਐਸ ਡਬਲਿਯੂ ਸਰਕਾਰ ਵਿਆਂਗਲਾ ਡੈਮ ਦੀ ਕੰਧ ਨੂੰ ਉੱਚਾ ਚੁੱਕਣ ਸਮੇਤ ਨਾਜ਼ੁਕ ਬੁਨਿਆਦੀ ਢਾਂਚੇ ਲਈ ਵਚਨਬੱਧ ਹੈ।