ਅਫਗਾਨਿਸਤਾਨ ਹਵਾਈ ਅੱਡੇ 'ਤੇ ਭੀੜ ਦਾ ਜਮਾਵੜਾ, 46 ਲੋਕਾਂ ਨੂੰ ਲੈ ਕੇ ਚੈੱਕ ਦੇਸ਼ ਪਹੁੰਚਿਆ ਜਹਾਜ਼

Monday, Aug 16, 2021 - 02:34 PM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਤੋਂ ਚੈੱਕ ਦੇਸ਼ ਦੀ ਪਹਿਲੀ ਉਡਾਣ ਆਪਣੇ ਕਰਮੀਆਂ ਅਤੇ ਅਫਗਾਨ ਨਾਗਰਿਕਾਂ ਨੂੰ ਲੈਕੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਪ੍ਰਾਗ ਵਿਚ ਉੱਤਰੀ। ਪ੍ਰਧਾਨ ਮੰਤਰੀ ਆਂਦਰੇਜ਼ ਬੱਬੀਜ਼ ਨੇ ਕਿਹਾ ਕਿ ਸੋਮਵਾਰ ਨੂੰ ਪਹੁੰਚੀ ਉਡਾਣ ਵਿਚ 46 ਲੋਕ ਸਵਾਰ ਸਨ।ਇਹਨਾਂ ਵਿਚ ਚੈੱਕ ਦੇ ਨਾਗਰਿਕ, ਚੈੱਕ ਦੂਤਾਵਾਸ ਵਿਚ ਅਫਗਾਨ ਕਰਮੀ ਅਤੇ ਅਫਗਾਨ ਟਰਾਂਸਲੇਟਰ ਜਿਹਨਾਂ ਨੇ ਨਾਟੋ ਮਿਸ਼ਨ ਦੇ ਦੌਰਾਨ ਚੈੱਕ ਹਥਿਆਰਬੰਦ ਬਲਾਂ ਦੀ ਮਦਦ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਸਨ।ਪ੍ਰਧਾਨ ਮੰਤਰੀ ਨੇ ਤੁਰੰਤ ਹੋਰ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਕਰਵਾਈ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਖੌਫ਼ ਨਾਲ ਕਾਬੁਲ 'ਚ ਮਚੀ ਭੱਜ-ਦੌੜ, ਜਹਾਜ਼ ਨਾਲ ਲਟਕੇ ਨਜ਼ਰ ਆਏ ਲੋਕ (ਵੀਡੀਓ)

ਇਹ ਵੀ ਸਪਸ਼ੱਟ ਨਹੀਂ ਹੈ ਕਿ ਅਜਿਹੀਆਂ ਕਿੰਨੀਆਂ ਉਡਾਣਾਂ ਨੂੰ ਹੋਰ ਸੇਵਾ ਵਿਚ ਲਗਾਇਆ ਜਾਵੇਗਾ। ਚੈੱਕ ਦੇ ਗ੍ਰਹਿ ਮੰਤਰੀ ਜੈਨ ਹਮਾਚੇਕ ਨੇ ਟਵੀਟ ਕੀਤਾ ਕਿ ਕਾਬੁਲ ਹਵਾਈ ਅੱਡੇ 'ਤੇ ਖਰਾਬ ਹੁੰਦੇ ਹਾਲਾਤ ਵਿਚਕਾਰ ਚੈੱਕ ਦੀ ਉਡਾਣ ਦਾ ਰਵਾਨਾ ਹੋਣਾ ਇਕ ਚਮਤਕਾਰ ਸੀ। ਸਥਾਨਕ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ 'ਤੇ ਹਜਾਰਾਂ ਲੋਕ ਦੇਸ਼ ਨੂੰ ਛੱਡਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਇਕ ਸੰਯੁਕਤ ਬਿਆਨ ਵਿਚ ਅਮਰੀਕੀ ਰੱਖਿਆ ਮੁੱਖ ਦਫਤਰ ਪੇਂਟਾਗਨ ਅਤੇ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਹਵਾਈ ਅੱਡੇ 'ਤੇ ਅਮਰੀਕੀ ਸੈਨਾ ਹਵਾਈ ਆਵਾਜਾਈ ਨੂੰ ਕੰਟਰੋਲ ਕਰੇਗੀ।


Vandana

Content Editor

Related News