ਇਕਵਾਡੋਰ ਦੀ ਜੇਲ੍ਹ ''ਚ ਹੋਈਆਂ ਝੜਪਾਂ ''ਚ 5 ਕੈਦੀਆਂ ਦੀ ਮੌਤ

Friday, Oct 07, 2022 - 10:29 AM (IST)

ਇਕਵਾਡੋਰ ਦੀ ਜੇਲ੍ਹ ''ਚ ਹੋਈਆਂ ਝੜਪਾਂ ''ਚ 5 ਕੈਦੀਆਂ ਦੀ ਮੌਤ

ਕੁਇਟੋ (ਵਾਰਤਾ)- ਇਕਵਾਡੋਰ ਦੀ ਇਕ ਜੇਲ੍ਹ ਵਿਚ ਹੋਏ ਝਗੜੇ ਵਿਚ ਘੱਟੋ-ਘੱਟ 5 ਕੈਦੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕਵਾਡੋਰ ਦੀ ਜੇਲ੍ਹ ਪ੍ਰਸ਼ਾਸਨ ਏਜੰਸੀ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਬੁੱਧਵਾਰ ਨੂੰ ਹੋਈਆਂ ਝੜਪਾਂ 'ਚ ਜ਼ਖ਼ਮੀ ਹੋਏ ਲੋਕਾਂ 'ਚ 18 ਕੈਦੀ ਅਤੇ 5 ਪੁਲਸ ਅਧਿਕਾਰੀ ਸ਼ਾਮਲ ਸਨ। ਏਜੰਸੀ ਨੇ ਦੱਖਣ-ਪੱਛਮੀ ਬੰਦਰਗਾਹ ਸ਼ਹਿਰ ਗੁਆਯਾਕਿਲ ਦੀ ਜੇਲ੍ਹ ਵਿੱਚ ਹੋਏ ਝਗੜੇ ਨੂੰ ਵਿਰੋਧੀ ਗਿਰੋਹਾਂ ਦੇ ਮੈਂਬਰਾਂ ਵਿਚਕਾਰ ਸੰਘਰਸ਼ ਦੱਸਿਆ।

ਏਜੰਸੀ ਮੁਤਾਬਕ ਜੇਲ੍ਹ 'ਤੇ ਕੰਟਰੋਲ ਲਈ ਨਸ਼ਾ ਤਸਕਰੀ ਕਰਨ ਵਾਲੇ ਗਿਰੋਹਾਂ ਵਿਚਕਾਰ ਹੋਈ ਹੱਥੋਪਾਈ ਦੌਰਾਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਕੇਂਦਰੀ ਸ਼ਹਿਰ ਲਾਟਾਕੁੰਗਾ ਵਿੱਚ ਸੋਮਵਾਰ ਨੂੰ ਹੋਈ ਝੜਪ ਤੋਂ ਬਾਅਦ ਇਸ ਹਫ਼ਤੇ ਜੇਲ੍ਹ ਵਿੱਚ ਇਹ ਦੂਜੀ ਝੜਪ ਸੀ। ਇਸ ਵਿਚ ਇੱਕ ਤਸਕਰ ਸਮੇਤ 16 ਕੈਦੀਆਂ ਦੀ ਮੌਤ ਹੋ ਗਈ ਅਤੇ 43 ਜ਼ਖ਼ਮੀ ਹੋ ਗਏ ਸਨ।


author

cherry

Content Editor

Related News