ਅਮਰੀਕਾ ''ਚ ਨਾਈ ਦੀ ਦੁਕਾਨ ''ਤੇ ਚੱਲੀਆਂ ਤਾਬੜਤੋੜ ਗੋਲੀਆਂ,5 ਲੋਕ ਜ਼ਖ਼ਮੀ

Friday, Oct 21, 2022 - 01:45 PM (IST)

ਅਮਰੀਕਾ ''ਚ ਨਾਈ ਦੀ ਦੁਕਾਨ ''ਤੇ ਚੱਲੀਆਂ ਤਾਬੜਤੋੜ ਗੋਲੀਆਂ,5 ਲੋਕ ਜ਼ਖ਼ਮੀ

ਕਲੀਵਲੈਂਡ (ਭਾਸ਼ਾ)- ਅਮਰੀਕਾ ਦੇ ਕਲੀਵਲੈਂਡ ਸ਼ਹਿਰ ਵਿਚ ਵੀਰਵਾਰ ਨੂੰ ਨਾਈ ਦੀ ਇਕ ਦੁਕਾਨ ਵਿਚ ਹੋਈ ਗੋਲੀਬਾਰੀ ਵਿਚ 5 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਰਾਤ 10 ਵਜੇ ਦੇ ਕਰੀਬ 'ਆਈ ਫਿਕਸ ਅਗਲੀ' ਨਾਮ ਦੀ ਦੁਕਾਨ ਵਿਚ ਵਾਪਰੀ, ਜਦੋਂ ਅੰਦਰ ਦਾਖ਼ਲ ਹੋਏ ਇਕ ਵਿਅਕਤੀ ਨੇ ਲੋਕਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਪੁਲਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੋਈ 29 ਸਾਲਾ ਮਹਿਲਾ ਅਤੇ 19 ਤੋਂ 34 ਸਾਲ ਦਰਮਿਆਨ ਦੇ 4 ਪੁਰਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਗੋਲੀਬਾਰੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਿਲਸਿਲੇ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
 


author

cherry

Content Editor

Related News