ਦੱਖਣੀ ਲੰਡਨ ''ਚ ਚਾਕੂ ਨਾਲ ਕੀਤੇ ਹਮਲੇ ''ਚ 5 ਲੋਕ ਜ਼ਖਮੀ, ਸ਼ੱਕੀ ਗ੍ਰਿਫਤਾਰ
Thursday, Jan 23, 2025 - 09:44 PM (IST)
ਲੰਡਨ — ਦੱਖਣੀ ਲੰਡਨ ਦੇ ਕ੍ਰੋਏਡਨ 'ਚ ਵੀਰਵਾਰ ਨੂੰ ਚਾਕੂ ਨਾਲ ਹੋਏ ਹਮਲੇ 'ਚ 5 ਲੋਕ ਜ਼ਖਮੀ ਹੋ ਗਏ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਐਸਡਾ ਸੁਪਰਮਾਰਕੀਟ ਨੇੜੇ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਕੂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਵਿੱਚੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ ਹੈ, ਜਦੋਂ ਕਿ ਚਾਰ ਹੋਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਹਮਲੇ ਦੇ ਪਿੱਛੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।