ਨੇਪਾਲ ’ਚ ਫਿਰੌਤੀ ਲਈ ਬੰਗਲਾਦੇਸ਼ੀਆਂ ਨੂੰ ਅਗਵਾ ਕਰਨ ਦੇ ਮਾਮਲੇ ’ਚ 5 ਭਾਰਤੀ ਗ੍ਰਿਫ਼ਤਾਰ
Thursday, May 29, 2025 - 12:52 AM (IST)

ਕਾਠਮੰਡੂ, (ਭਾਸ਼ਾ)- ਨੇਪਾਲ ਪੁਲਸ ਨੇ ਬੁੱਧਵਾਰ ਨੂੰ ਅਗਵਾ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਮੁਲਜ਼ਮ ਨੇਪਾਲ ’ਚ ਫਿਰੌਤੀ ਲਈ ਬੰਗਲਾਦੇਸ਼ੀ ਸੈਲਾਨੀਆਂ ਨੂੰ ਬੰਧਕ ਬਣਾਉਣ ’ਚ ਸ਼ਾਮਲ ਸਨ।
ਕਾਠਮੰਡੂ ਮੈਟਰੋਪੋਲੀਟਨ ਪੁਲਸ ਦੇ ਬੁਲਾਰੇ ਅਤੇ ਸੀਨੀਅਰ ਪੁਲਸ ਸੁਪਰਡੈਂਟ ਅਪਿਲ ਬੋਹਾਰਾ ਅਨੁਸਾਰ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਨਿਵਾਸੀ ਸ਼ਿਵਾ ਸੌਰਭ (34), ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਨਿਵਾਸੀ ਰਮੇਸ਼ ਜਾਧਵ (64), ਪੰਜਾਬ ਦੇ ਨਿਵਾਸੀ ਦੀਪਕ ਕੁਮਾਰ (32), ਸੰਦੀਪ ਕੁਮਾਰ (36) ਅਤੇ ਜਸਪ੍ਰੀਤ ਸਿੰਘ (38) ਵਜੋਂ ਹੋਈ ਹੈ।