ਵੱਡੀ ਖ਼ਬਰ : ਫਲੈਟ 'ਚੋਂ ਮਿਲੀਆਂ 5 ਬੱਚਿਆਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

Friday, Sep 04, 2020 - 06:16 PM (IST)

ਵੱਡੀ ਖ਼ਬਰ : ਫਲੈਟ 'ਚੋਂ ਮਿਲੀਆਂ 5 ਬੱਚਿਆਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਸੋਲਿੰਗੇਨ/ਜਰਮਨੀ : ਜਰਮਨੀ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਫਲੈਟ ਵਿਚੋਂ 5 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਇਨ੍ਹਾਂ ਬੱਚਿਆਂ ਦੀ ਉਮਰ 1 ਤੋਂ 8 ਸਾਲ ਦਰਮਿਆਨ ਹੈ। ਹਾਲਾਂਕਿ ਬੱਚਿਆਂ ਦੀ ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਗਲਾ ਘੁੱਟ ਕੇ ਮਾਰੇ ਜਾਣ ਦੇ ਸਬੂਤ ਮਿਲੇ ਹਨ। ਇਹ ਅਪਾਰਟਮੈਂਟ ਸੋਲਿੰਗੇਨ ਖ਼ੇਤਰ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਸਥਿਤ ਹੈ। ਬੱਚਿਆਂ ਦੀ ਦਾਦੀ ਘਟਨਾ ਸਥਾਨ ਤੋਂ ਕਰੀਬ 60 ਕਿਲੋਮੀਟਰ ਦੀ ਦੂਰੀ 'ਤੇ ਰਹਿੰਦੀ ਹੈ। ਜਰਮਨੀ ਦੇ ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਹੀ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਾਲ ਕੀਤੀ ਸੀ, ਜਿਸ ਦੇ ਤੁਰੰਤ ਬਾਅਦ ਪੁਲਸ ਘਟਨਾ ਸਥਾਨ 'ਤੇ ਪੁੱਜੀ ਅਤੇ 5 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

PunjabKesari

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ

ਪੁਲਸ ਬੁਲਾਰੇ ਸਟੀਫਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਿਆਂ ਦੀ 27 ਸਾਲਾ ਮਾਂ 'ਤੇ ਸ਼ੱਕ ਹੈ, ਕਿਉਂਕਿ ਉਸ ਨੇ ਬਾਅਦ ਡਸੇਲਡੋਰਫ ਦੇ ਨਜ਼ਦੀਕ ਇਕ ਰੇਲਵੇ ਸਟੇਸ਼ਨ ਕੋਲ ਖ਼ੁਦ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਬੱਚਿਆਂ ਦੀ ਮਾਂ ਨਾਲ ਗੱਲ ਕਰਕੇ ਇਸ ਦੁਖਦ ਘਟਨਾ ਦੇ ਬਾਰੇ ਵਿਚ ਅਤੇ ਇਸ ਦੇ ਪਿੱਛੇ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ।  ਫਿਲਹਾਲ ਲਈ ਇਸ ਇਲਾਕੇ ਦੇ ਸਾਰੇ ਫਲੈਟਸ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਵਿਚ ਹੋਰ ਜ਼ਿਆਦਾ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 


author

cherry

Content Editor

Related News