ਉੱਤਰ-ਪੱਛਮੀ ਇਰਾਕ ''ਚ ਕਾਰ ਬੰਬ ਧਮਾਕੇ ਕਾਰਨ ਪੰਜ ਹਲਾਕ
Monday, May 27, 2019 - 12:08 AM (IST)

ਬਗਦਾਦ— ਉੱਤਰ-ਪੱਛਮੀ ਇਰਾਕ 'ਚ ਸੀਰੀਆ ਦੀ ਸਰਹੱਦ ਨਾਲ ਲੱਗਦੇ ਇਕ ਪਿੰਡ ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਇਰਾਕ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਇਹ ਕਾਰ ਨਿਨੇਵੇਹ ਸੂਬੇ 'ਚ ਓਈਨਾਤ ਪਿੰਡ 'ਚ ਇਕ ਬਜ਼ਾਰ ਦੇ ਕੋਲ ਖੜ੍ਹੀ ਸੀ। ਇਸ ਇਲਾਕੇ 'ਤੇ ਕਦੇ ਵੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਕਬਜ਼ਾ ਸੀ।