ਰੋਬੋਟਿਕਸ ਮੁਕਾਬਲੇਬਾਜ਼ੀ ’ਚ ਭਾਗ ਲੈਣ ਵਾਲੀਆਂ 5 ਅਫਗਾਨੀ ਔਰਤਾਂ ਮੈਕਸੀਕੋ ਪਹੁੰਚੀਆਂ

08/26/2021 12:18:36 PM

ਮੈਕਸੀਕੋ ਸਿਟੀ (ਭਾਸ਼ਾ)- ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਮੈਕਸੀਕੋ ਪਹੁੰਚ ਗਿਆ ਹੈ। ਇਸ ਸਮੂਹ ਵਿਚ 5 ਔਰਤਾਂ ਅਤੇ 1 ਮਰਦ ਸ਼ਾਮਲ ਹਨ। ਲਗਭਗ 6 ਦੇਸ਼ਾਂ ਦੀ ਯਾਤਰਾ ਕਰ ਕੇ ਮੈਕਸੀਕੋ ਪਹੁੰਚੀਆਂ ਇਨ੍ਹਾਂ ਔਰਤਾਂ ਨੇ ਰੋਬੋਟਿਕਸ ਮੁਕਾਬਲੇਬਾਜ਼ੀ ਵਿਚ ਹਿੱਸਾ ਲਿਆ ਸੀ। ਤਾਲਿਬਾਨ ਦੇ ਇਸ ਮਹੀਨੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਤਨਾਅਗ੍ਰਸਤ ਦੇਸ਼ ਵਿਚੋਂ ਭੱਜ ਨਿਕਲੀਆਂ ਸਨ।

ਉਧਰ, ਪੋਲੈਂਡ ਨੇ ਕਿਹਾ ਕਿ ਅਮਰੀਕਾ ਦੀ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦੀ 31 ਅਗਸਤ ਦੀ ਸਮਾਂ ਹੱਦ ਨੇੜੇ ਆਉਣ ’ਤੇ ਉਸਨੇ ਜੰਗ ਪ੍ਰਭਾਵਿਤ ਦੇਸ਼ ਤੋਂ ਲੋਕਾਂ ਨੂੰ ਲਿਆਉਣ ਵਾਲੇ ਜਹਾਜ਼ਾਂ ਨੂੰ ਰੋਕ ਦਿੱਤਾ ਹੈ। ਇਟਲੀ ਦੀ ਸਰਕਾਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਬਚ ਕੇ ਉਸਦੇ ਦੇਸ਼ ਪਹੁੰਚਣ ਵਾਲੇ ਉਥੋਂ ਦੇ ਨਾਗਰਿਕਾਂ ਨੂੰ ਕੋਵਿਡ ਰੋਕੂ ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਜਾਏਗੀ। ਅਫਗਾਨਿਸਤਾਨ ਦੇ 2,659 ਨਾਗਰਿਕ ਪਹਿਲਾਂ ਹੀ ਇਟਲੀ ਪਹੁੰਚ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ - ਅਫਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ MP ਬੋਲੀ- ਆਪਣੇ ਵਤਨ ਦੀ ਮੁੱਠੀਭਰ ਮਿੱਟੀ ਵੀ ਲਿਆਉਣ ਦਾ ਸਮਾਂ ਨਹੀਂ ਮਿਲਿਆ

ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਉਸਨੇ ਰਾਤ ਵਿਚ 5 ਉਡਾਣਾਂ ਰਾਹੀਂ ਕਾਬੁਲ ਹਵਾਈ ਅੱਡੇ ਤੋਂ 955 ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ। ਰੂਸ 4 ਫੌਜੀ ਜਹਾਜ਼ਾਂ ਰਾਹੀਂ 500 ਤੋਂ ਜ਼ਿਆਦਾ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਤਿਆਰੀ ਕੀਤੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਉਹ ‘ਸਟੀਕ ਸਮਾਂ ਹੱਦ’ ਨਹੀਂ ਦੱਸ ਸਕਦੇ ਕਿ ਅਫਗਾਨਿਸਤਾਨ ਤੋਂ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਕੇ ਲਿਆਉਣ ਵਾਲੇ ਜਹਾਜ਼ ਕਦੋਂ ਤੱਕ ਉਡਾਣ ਭਰਨਗੇ ਪਰ ਇਹ ਮੁਹਿੰਮ 31 ਅਗਸਤ ਤੱਕ ਖ਼ਤਮ ਹੋ ਜਾਏਗੀ।


Vandana

Content Editor

Related News