ਰੋਮ ਦੇ ਫਿਊਮੀਚੀਨੋ ਹਵਾਈ ਅੱਡੇ ਨੂੰ ਮਿਲਿਆ ਪੰਜ ਸਿਤਾਰਾ ਐਂਟੀ ਕੋਵਿਡ ਪੁਰਸਕਾਰ

09/18/2020 6:22:31 PM

ਰੋਮ/ਇਟਲੀ (ਕੈਂਥ): ਉਂਝ ਤਾਂ ਇਟਲੀ ਦੀਆਂ ਬੇਸ਼ੁਮਾਰ ਖ਼ੂਬੀਆਂ ਹਨ ਪਰ ਅਸੀਂ ਗੱਲ ਕਰਦੇ ਹਾਂ ਇਟਲੀ ਦੇ ਏਅਰਪੋਰਟ ਦੀ, ਜਿਹੜਾ ਕਿ ਆਪਣੀਆਂ ਖਾਸੀਅਤਾਂ ਕਾਰਨ ਯਾਤਰੀਆਂ ਲਈ ਵਿਸ਼ੇਸ਼ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ, ਇਟਲੀ ਦੀ ਰਾਜਧਾਨੀ ਵਿੱਚ ਸਥਿਤ ਅੰਤਰਰਾਸ਼ਟਰੀ ਹਵਾਈ ਅੱਡਾ ਰੋਮ ਫਿਊਮੀਚੀਨੋ ਨੂੰ ਦੁਨੀਆ ਦਾ ਪਹਿਲਾ ਪੰਜ ਸਿਤਾਰਾ ਐਂਟੀ ਕੋਵਿਡ ਪੁਰਸਕਾਰ ਮਿਲਿਆ ਹੈ। 

ਸਕਾਈਟਰੈਕਸ ਜੋ ਇੱਕ ਇੰਗਲੈਂਡ ਦੀ ਪ੍ਰਸਿੱਧ ਹਵਾਈ ਨਿਗਰਾਨੀ ਸੰਸਥਾ ਹੈ, ਉਨ੍ਹਾਂ ਵਲੋਂ ਦੁਨੀਆ ਦੇ ਅਤੇ ਯੂਰਪੀਅਨ ਹਵਾਈ ਅੱਡਿਆਂ ਦੀ ਨਿਗਰਾਨੀ ਅਤੇ ਹੋਰ ਜਾਣਕਾਰੀ ਹਰ ਸਾਲ ਇੱਕਠੀ ਕੀਤੀ ਜਾਂਦੀ ਹੈ। ਉਨ੍ਹਾਂ ਦੀ ਰਿਪੋਰਟ ਮੁਤਾਬਕ, ਕੋਵਿਡ-19 ਚਲਦਿਆਂ ਇਟਲੀ ਦੇ ਰੋਮ ਹਵਾਈ ਅੱਡੇ ਦੀ ਸਫਾਈ ਅਤੇ ਰੱਖ ਰਖਾਵ, ਮਾਸਕ ਪਹਿਨਾਉਣ ਵਿੱਚ ਸਖ਼ਤੀ, ਹਰ ਪੱਖ ਤੋ ਯਾਤਰੀਆਂ ਦੀ ਦੇਖਭਾਲ ਅਤੇ ਸਿਹਤ ਸਹੂਲਤਾਂ ਆਦਿ ਦੀਆਂ ਪ੍ਰਕਿਰਿਆਵਾਂ ਦੇ ਬਹੁਤ ਉੱਚ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਸਕਾਈਟਰੈਕਸ ਵਲੋਂ ਇਹ ਫੈਸਲਾ ਲੈਂਦਿਆਂ ਇਹ ਪੰਜ ਸਿਤਾਰਾ ਐਂਟੀ ਕੋਵਿਡ ਪੁਰਸਕਾਰ ਇਸ ਹਵਾਈ ਅੱਡੇ ਨੂੰ ਦਿੱਤਾ ਗਿਆ ਹੈ। 

PunjabKesari

ਇਟਲੀ ਤੋਂ ਇਲਾਵਾ ਸਕਾਈਟਰੈਕਸ ਵਲੋਂ ਯੂਰਪ ਦੇ ਤਿੰਨ ਹੋਰ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਤਿੰਨ ਸਿਤਾਰੇ ਪ੍ਰਦਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਪੇਨ ਦਾ "ਮਲਗਾ ਕੋਸਟਾ ਡੈਲ ਸੋਲ', ਫਰਾਂਸ ਦਾ "ਕੋਟ ਦੀ ਆਜੂਰ ਨੀਸ" ਅਤੇ ਇੰਗਲੈਂਡ ਦੇ ਹੀਥਰੋ ਹਵਾਈ ਅੱਡਿਆਂ ਨੂੰ ਵੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਦੂਜੇ ਪਾਸੇ ਰੋਮ ਹਵਾਈ ਅੱਡੇ ਦੇ (ਸੀ.ਈ.ੳ.) ਮਾਰਕੋ ਤਰੋਨਕੋਨੇ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਹਵਾਈ ਅੱਡੇ ਨੂੰ ਇਹ ਪੁਰਸਕਾਰ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਮਰਜੈਂਸੀ ਵਿੱਚ ਸਾਡੇ ਸਾਰੇ ਕਰਮਚਾਰੀਆਂ ਨੇ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣ ਕੀਤੀ ਅਤੇ ਆਉਣ ਜਾਣ ਵਾਲੇ ਸਾਰੇ ਯਾਤਰੀਆਂ ਤੋਂ ਪਾਲਣਾ ਕਰਵਾਈ ਗਈ। ਸ਼ਾਇਦ ਇਸ ਕਰਕੇ ਹੀ ਅੱਜ ਹਵਾਈ ਅੱਡੇ ਨੂੰ ਇਹ ਪੁਰਸਕਾਰ ਮਿਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਵਰ੍ਹੇਗੰਢ ਮੌਕੇ ਸ਼ਵ ਵਾਹਨ 'ਚ ਪਿੰਜਰਾਂ ਸਮੇਤ ਘੁੰਮਿਆ ਜੋੜਾ, ਵੇਖ ਲੋਕਾਂ ਦੇ ਉੱਡੇ ਹੋਸ਼ (ਤਸਵੀਰਾਂ)

ਦੱਸਣਯੋਗ ਹੈ ਕਿ ਇਟਲੀ ਦਾ ਫੂਮੀਚੀਨੋ "ਲੂਨਾਰਦੋ ਦੀ ਵੀਨਚੀ" ਹਵਾਈ ਅੱਡੇ ਨੂੰ ਪਿਛਲੇ ਸਾਲ ਵੀ ਯਾਤਰੀਆਂ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਪੁਰਸਕਾਰ ਮਿਲਿਆ ਸੀ ਅਤੇ ਹੁਣ ਕੋਰੋਨਾਵਾਇਰਸ ਦੇ ਚਲਦਿਆਂ ਇੱਕ ਵਾਰ ਫਿਰ ਪੰਜ ਸਿਤਾਰਾ ਐਂਟੀ ਕੋਵਿਡ ਪੁਰਸਕਾਰ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਜ਼ਿਕਰਯੋਗ ਹੈ ਇਹ ਏਅਰਪੋਰਟ ਪਹਿਲਾਂ ਯੂਰਪ ਭਰ ਵਿੱਚੋਂ ਜਿਆਦਾ  ਯਾਤਰੀਆਂ ਦੀ ਆਮਦ ਤੇ ਸਹੂਲਤਾਂ ਲਈ ਵਿਲੱਖਣ ਸਥਾਨ ਰੱਖਦਾ ਹੈ।


Vandana

Content Editor

Related News