‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ

Friday, Jan 09, 2026 - 01:26 PM (IST)

‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਟਾਪੂ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ 'ਚ ਲੈਣ ਦੀਆਂ ਕੋਸ਼ਿਸ਼ਾਂ ਦਰਮਿਆਨ ਡੈਨਮਾਰਕ ਨੇ ਵੀ ਹੁਣ ਚਿਤਾਵਨੀ ਦੇ ਦਿੱਤੀ ਹੈ। ਡੈਨਮਾਰਕ ਦੇ ਰੱਖਿਆ ਮੰਤਰਾਲਾ ਨੇ ਟਰੰਪ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਦੇਸ਼ੀ ਤਾਕਤ ਡੈਨਮਾਰਕ ਦੇ ਖੇਤਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਨ੍ਹਾਂ ਦੇ ਸੈਨਿਕ "ਪਹਿਲਾਂ ਗੋਲੀ ਚਲਾਉਣਗੇ ਅਤੇ ਗੱਲਬਾਤ ਬਾਅਦ ਵਿੱਚ ਕਰਨਗੇ"।

ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ ਨੂੰ ਭੱਜੇ ਲੋਕ

ਕੋਲਡ ਵਾਰ ਦੇ ਦੌਰ ਦਾ ਨਿਯਮ ਹੋਇਆ ਲਾਗੂ

ਡੈਨਮਾਰਕ ਨੇ ਆਪਣੇ ਸੈਨਿਕਾਂ ਨੂੰ ਇਹ ਹਦਾਇਤ 1952 ਦੇ ਕੋਲਡ ਵਾਰ (Cold War) ਦੇ ਦੌਰ ਦੇ ਇੱਕ ਨਿਯਮ ਤਹਿਤ ਦਿੱਤੀ ਹੈ। ਇਹ ਨਿਯਮ ਅਸਲ ਵਿੱਚ 1940 ਵਿੱਚ ਨਾਜ਼ੀ ਜਰਮਨੀ ਦੁਆਰਾ ਡੈਨਮਾਰਕ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਬਣਾਇਆ ਗਿਆ ਸੀ, ਜਦੋਂ ਸੰਚਾਰ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਸ ਨਿਯਮ ਮੁਤਾਬਕ, ਸੈਨਿਕਾਂ ਨੂੰ ਆਪਣੇ ਕਮਾਂਡਰਾਂ ਦੇ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਤੁਰੰਤ ਜਵਾਬੀ ਕਾਰਵਾਈ ਕਰਨ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

ਟਰੰਪ ਦੀ ਗ੍ਰੀਨਲੈਂਡ 'ਤੇ ਨਜ਼ਰ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਰੂਸ ਅਤੇ ਚੀਨ ਦੇ ਜਹਾਜ਼ਾਂ ਦੀ ਵਧਦੀ ਮੌਜੂਦਗੀ ਕਾਰਨ ਇਹ ਆਰਕਟਿਕ ਖੇਤਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਟਰੰਪ ਨੇ ਕਿਹਾ ਹੈ ਕਿ ਉਹ ਸਿਰਫ਼ ਕੋਈ ਸੰਧੀ ਜਾਂ ਲੀਜ਼ ਨਹੀਂ, ਸਗੋਂ ਗ੍ਰੀਨਲੈਂਡ ਦੀ ਪੂਰੀ ਮਾਲਕੀ ਚਾਹੁੰਦੇ ਹਨ। ਉਨ੍ਹਾਂ ਨੇ ਲੋੜ ਪੈਣ 'ਤੇ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਹੈ। ਉਥੇ ਹੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਅਮਰੀਕਾ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ। 

ਇਹ ਵੀ ਪੜ੍ਹੋ: ‘ਬਾਲਿਕਾ ਵਧੂ’ ਫੇਮ ਅਵਿਕਾ ਗੌਰ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ; ਦੱਸਿਆ ਪੂਰਾ ਸੱਚ

ਕੂਟਨੀਤਕ ਕੋਸ਼ਿਸ਼ਾਂ ਜਾਰੀ 

ਮੌਜੂਦਾ ਤਣਾਅ ਨੂੰ ਘਟਾਉਣ ਲਈ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਨੁਮਾਇੰਦਿਆਂ ਨੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਹੈ। ਹਾਲਾਂਕਿ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਰੋਸਾ ਦਿੱਤਾ ਹੈ ਕਿ ਅਮਰੀਕਾ ਗ੍ਰੀਨਲੈਂਡ ਨੂੰ ਵੇਨੇਜ਼ੁਏਲਾ ਵਰਗੇ ਹਾਲਾਤਾਂ ਵਿੱਚ ਨਹੀਂ ਪਾਵੇਗਾ, ਫਿਰ ਵੀ ਡੈਨਮਾਰਕ ਆਪਣੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।

ਇਹ ਵੀ ਪੜ੍ਹੋ: 'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ


author

cherry

Content Editor

Related News