ਅਮਰੀਕੀ ਹਮਲੇ ਤੋਂ ਪਹਿਲਾਂ ਮਾਦੁਰੋ ਨੇ ਵੈਨੇਜ਼ੁਏਲਾ ਤੋਂ ਬਾਹਰ ਭੇਜੀਆਂ ਸਨ ਕੀਮਤੀ ਚੀਜ਼ਾਂ
Friday, Jan 09, 2026 - 11:07 AM (IST)
ਨਵੀਂ ਦਿੱਲੀ (ਇੰਟ.)- ਅਮਰੀਕੀ ਅਧਿਕਾਰੀਆਂ ਵੱਲੋਂ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਟਾਰਗੈੱਟ ਕਰਨ ਵਾਲੇ ਐਕਸ਼ਨ ਦੇ ਐਲਾਨ ਤੋਂ ਠੀਕ ਪਹਿਲਾਂ ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਵੱਡੀ ਮਾਤਰਾ ’ਚ ਕੀਮਤੀ ਧਾਤਾਂ ਅਤੇ ਫਾਈਨਾਂਸ਼ੀਅਲ ਐਸੈੱਟਸ ਵਿਦੇਸ਼ ਭੇਜ ਦਿੱਤੇ ਸਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਟ੍ਰਾਂਸਫਰਾਂ ’ਚ ਰੂਸ ਅਤੇ ਚੀਨ ਡੈਸਟੀਨੇਸ਼ਨ ਪਾਰਟਨਰ ਸਨ।
ਵਿਸ਼ਲੇਸ਼ਕਾਂ ਅਨੁਸਾਰ ਸੋਨੇ, ਚਾਂਦੀ ਅਤੇ ਕੈਸ਼ ਰਿਜ਼ਰਵ ਨੂੰ ਵਿਦੇਸ਼ ਭੇਜਣ ਦਾ ਮਕਸਦ ਨੈਸ਼ਨਲ ਐਸੈੱਟਸ ਨੂੰ ਸੰਭਾਵੀ ਜ਼ਬਤੀ ਜਾਂ ਪਾਬੰਦੀਆਂ ਤੋਂ ਬਚਾਉਣਾ ਹੋ ਸਕਦਾ ਹੈ। ਅਜਿਹੇ ਕਦਮ ਅਕਸਰ ਪਾਬੰਦੀਆਂ ਵਾਲੇ ਦੇਸ਼ ਹਾਰਡ ਐਸੈੱਟਸ ਤੱਕ ਪਹੁੰਚ ਬਣਾਈ ਰੱਖਣ ਲਈ ਚੁੱਕਦੇ ਹਨ। ਨਾ ਤਾਂ ਰੂਸ ਅਤੇ ਨਾ ਹੀ ਚੀਨ ਨੇ ਜਨਤਕ ਤੌਰ ’ਤੇ ਰਿਪੋਰਟਾਂ ’ਚ ਦੱਸੇ ਗਏ ਐਸੈੱਟਸ ਮਿਲਣ ਦੀ ਪੁਸ਼ਟੀ ਕੀਤੀ ਹੈ।
ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਵੀ ਟ੍ਰਾਂਸਫਰ ਦੇ ਪੈਮਾਨੇ ਜਾਂ ਸਮੇਂ ਦੀ ਪੁਸ਼ਟੀ ਕਰਨ ਵਾਲੇ ਵਿਸਤ੍ਰਿਤ ਦਸਤਾਵੇਜ਼ ਜਾਰੀ ਨਹੀਂ ਕੀਤੇ ਹਨ। ਅਮਰੀਕੀ ਅਧਿਕਾਰੀਆਂ ਨੇ ਜਨਤਕ ਤੌਰ ’ਤੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਨ੍ਹਾਂ ਐਸੈੱਟਸ ਮੂਵਮੈਂਟਸ ਨਾਲ ਲਾਗੂ ਕਰਨ ਦੇ ਨਤੀਜਿਆਂ ’ਤੇ ਕੋਈ ਅਸਰ ਪਿਆ ਹੈ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਸੋਵਰੇਨ ਐਸੈੱਟਸ ਫਲੋਅ ਨੂੰ ਟ੍ਰੈਕ ਕਰਨਾ ਮੁਸ਼ਕਿਲ ਹੈ ਅਤੇ ਇਹ ਅਕਸਰ ਪਬਲਿਕ ਰਿਕਾਰਡ ਦੀ ਬਜਾਏ ਇੰਟੈਲੀਜੈਂਸ ’ਤੇ ਨਿਰਭਰ ਕਰਦਾ ਹੈ।
