ਅਮਰੀਕਾ ਨੇ ਪਹਿਲੀ ਵਾਰ ਕਤਰ ''ਚ ਸ਼ਾਂਤੀ ਸਥਾਪਤ ਕਰਨ ਲਈ ਕੀਤੀ ਤਾਲਿਬਾਨ ਨਾਲ ਗੱਲਬਾਤ

Saturday, Jul 28, 2018 - 10:51 PM (IST)

ਇਸਲਾਮਾਬਾਦ — ਅਫਗਾਨਿਸਤਾਨ 'ਚ ਸ਼ਾਂਤੀ ਸਥਾਪਤ ਹੋਣ ਦੀ ਸੰਭਾਵਨਾ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਪਹਿਲੀ ਵਾਰ ਸਿੱਧੀ ਗੱਲਬਾਤ ਹੋਈ ਹੈ। ਹਾਲਾਂਕਿ ਇਹ ਗੱਲਬਾਤ ਬਹੁਤ ਆਮ ਬਿੰਦੂਆਂ 'ਤੇ ਹੋਈ ਹੈ ਪਰ ਵੱਡੇ ਮੁੱਦਿਆਂ 'ਤੇ ਗੱਲਬਾਤ ਲਈ ਦੋਹਾਂ ਵਿਚਾਲੇ ਬੁਨਿਆਦ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਅਗਵਾਈ 'ਚ ਨਾਟੋ ਦੀਆਂ ਫੌਜਾਂ ਨੇ 2001 'ਚ ਅਫਗਾਨਿਸਤਾਨ ਤੋਂ ਤਾਲਿਬਾਨ ਦਾ ਸ਼ਾਸਨ ਉਦੇੜ ਦਿੱਤਾ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗ ਛਿੱੜ ਗਈ।
ਖਾੜੀ ਦੇਸ਼ ਕਤਰ 'ਚ ਇਸ ਹਫਤੇ ਦੇ ਸ਼ੁਰੂ 'ਚ ਦੱਖਣੀ ਏਸ਼ੀਆ ਮਾਮਲਿਆਂ ਦੀ ਸੀਨੀਅਰ ਡਿਪਲੋਮੈਟ ਐਲਿਸ ਵੇਲਸ ਅਤੇ ਤਾਲਿਬਾਨ ਦਾ ਇਕ ਦਫਤਰ ਕੰਮ ਕਰ ਰਿਹਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਮਾਹੌਲ ਸਕਾਰਾਤਮਕ ਹੈ ਅਤੇ ਫਾਇਦੇਮੰਦ ਗੱਲਬਾਤ ਹੋਈ ਹੈ। ਅਮਰੀਕਾ ਨੇ ਗੱਲਬਾਤ 'ਤੇ ਕੋਈ ਪ੍ਰਤੀਕਿਰਿਆ ਵਿਅਕਤ ਨਹੀਂ ਕੀਤੀ ਹੈ। ਉਂਝ ਐਲਿਸ ਵੇਲਸ ਇਸ ਹਫਤੇ ਦੇ ਸ਼ੁਰੂ 'ਚ ਕਤਰ ਦੀ ਰਾਜਧਾਨੀ ਦੋਹਾ 'ਚ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਥੇ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਤ ਕਰਨ ਦੇ ਯਤਨ ਦੇ ਤਹਿਤ ਐਲਿਸ ਦੀ ਗੱਲਬਾਤ ਉਥੇ ਦੇ ਸੱਤਾਧਾਰੀ ਪਰਿਵਾਰ ਦੇ ਨਾਲ ਹੋਈ ਸੀ।
ਭਵਿੱਖ 'ਚ ਸ਼ਾਂਤੀ ਸਥਾਪਤ ਕਰਨ ਲਈ ਤਾਲਿਬਾਨ ਨਾਲ ਹੋਰ ਗੱਲਬਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਵੀ ਅਰਸੇ ਤੋਂ ਮੰਗ ਰਹੀ ਹੈ ਕਿ ਅਮਰੀਕਾ ਉਸ ਨਾਲ ਸਿੱਧੀ ਗੱਲਬਾਤ ਕਰੇ। ਕੱਟੜਪੰਥੀ ਸੰਗਠਨ ਨਹੀਂ ਚਾਹੁੰਦਾ ਕਿ ਗੱਲਬਾਤ ਦੇ ਨਾਂ 'ਤੇ ਰਾਜਨੀਤੀ ਹੋਵੇ। ਉਹ ਅਮਰੀਕਾ ਨਾਲ ਮੁੱਦੇ 'ਤੇ ਆਧਾਰਿਤ ਗੱਲਬਾਤ ਕਰਨਾ ਚਾਹੁੰਦਾ ਹੈ। ਉਹ ਅਫਗਾਨਿਸਤਾਨ ਦੇ ਭਵਿੱਖ ਨਾਲ ਜੁੜਣਾ ਚਾਹੁੰਦਾ ਹੈ। ਤਾਲਿਬਾਨ ਚਾਹੁੰਦਾ ਹੈ ਕਿ ਅਫਗਾਨਿਸਤਾਨ 'ਚ ਮੌਜੂਦ ਅਮਰੀਕਾ ਸਮੇਤ ਨਾਟੋ ਗਠਜੋੜ ਦੇ 15 ਹਜ਼ਾਰ ਫੌਜੀ ਵਾਪਸ ਪਹੁੰਚੇ। ਜ਼ਿਕਰਯੋਗ ਹੈ ਕਿ ਵਰਲਡ ਟਰੇਡ ਸੈਂਟਰ 'ਤੇ ਅੱਤਵਾਦੀ ਹਮਲੇ ਦੇ ਦੋਸ਼ੀ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੂੰ ਨਾ ਸੌਂਪਣ 'ਤੇ ਅਫਗਾਨਿਸਤਾਨ 'ਚ 2001 'ਚ ਨਾਟੋ ਦੀ ਕਾਰਵਾਈ ਹੋਈ ਸੀ। ਉਸ 'ਚ ਤਾਲਿਬਾਨ ਦੀ ਉਥੇ ਸੱਤਾ ਖਤਮ ਹੋਈ ਸੀ।


Related News