ਵੈਨੇਜ਼ੁਏਲਾ ''ਚ ਮੰਕੀਪਾਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

06/13/2022 11:18:58 AM

ਬਿਊਨਸ ਆਇਰਸ (ਵਾਰਤਾ) ਵੈਨੇਜ਼ੁਏਲਾ ਵਿੱਚ ਮੰਕੀਪਾਕਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਦੇਸ਼ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਸੰਕਰਮਿਤ ਮਰੀਜ਼ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਹ ਹਾਲ ਹੀ ਵਿੱਚ ਮੈਡ੍ਰਿਡ ਤੋਂ ਵਾਪਸ ਆਇਆ ਸੀ ਅਤੇ ਬਾਰਸੀਲੋਨਾ ਵਿੱਚ ਮੰਕੀਪਾਕਸ ਨਾਲ ਸੰਕਰਮਿਤ ਦੋ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਫਰਾਂਸ ਨੂੰ 4500 ਕਰੋੜ ਰੁਪਏ ਦਾ ਹਰਜਾਨਾ ਦੇਵੇਗਾ ਆਸਟ੍ਰੇਲੀਆ, ਜਾਣੋ ਪੂਰਾ ਮਾਮਲਾ

ਮਰੀਜ਼ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਬ੍ਰਾਜ਼ੀਲ 'ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇੱਕ 41 ਸਾਲਾ ਵਿਅਕਤੀ ਹਾਲ ਹੀ ਵਿੱਚ ਸਪੇਨ ਤੋਂ ਵਾਪਸ ਆਇਆ ਸੀ, ਜਿਸ ਵਿੱਚ ਮੰਕੀਪਾਕਸ ਵਾਇਰਸ ਪਾਇਆ ਗਿਆ ਸੀ।


Vandana

Content Editor

Related News