ਅਲਜੀਰੀਆ ’ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

02/26/2020 1:57:17 PM

ਅਲਜੀਅਰਸ— ਅਲਜੀਰੀਆ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ’ਚ ਇਕ ਇਤਾਲਵੀ ਨਾਗਰਿਕ ’ਚ ਨਵੇਂ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਾਇਆ ਗਿਆ ਹੈ, ਜੋ 17 ਫਰਵਰੀ ਨੂੰ ਦੇਸ਼ ਪੁੱਜਾ ਸੀ। ਉੱਤਰੀ ਅਫਰੀਕੀ ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ,‘‘ਦੋ ਸ਼ੱਕੀ ਇਤਾਲਵੀ ਨਾਗਰਿਕਾਂ ’ਚੋਂ ਇਕ ’ਚ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ।’’

ਸਰਕਾਰੀ ਮੀਡੀਆ ਮੁਤਾਬਕ ਸ਼ੱਕੀ ਵਿਅਕਤੀਆਂ ਨੂੰ ਵੱਖਰੇ ਰੱਖਿਆ ਗਿਆ ਹੈ। ਫਿਲਹਾਲ ਉਨ੍ਹਾਂ ਨੇ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹÄ ਦਿੱਤੀ ਕਿ ਇਸ ਵਾਇਰਸ ਦੀ ਲਪੇਟ ’ਚ ਕਿਵੇਂ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਉਸ ਨੇ ਅਲਜੀਰੀਆ ’ਚ ਪ੍ਰਵੇਸ਼ ਦੇ ਸਾਰੇ ਕੇਂਦਰਾਂ ’ਤੇ ਨਿਗਰਾਨੀ ਪ੍ਰਣਾਲੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਟਲੀ ’ਚ ਹੁਣ ਤਕ 320 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਤੇ ਇੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਟਲੀ ’ਚ ਕਈ ਜਨਤਕ ਸਥਾਨ ਅਤੇ ਸਕੂਲ ਬੰਦ ਕੀਤੇ ਗਏ ਹਨ ਤਾਂ ਕਿ ਵਾਇਰਸ ਤੋਂ ਬਚਿਆ ਜਾ ਸਕੇ। 
ਕੋਰੋਨਾ ਵਾਇਰਸ ਇਸ ਸਮੇਂ 25 ਦੇਸ਼ਾਂ ’ਚ ਆਪਣੇ ਪੈਰ ਪਸਾਰ ਚੁੱਕਾ ਹੈ ਤੇ ਇਸ ਨੇ ਚੀਨ ’ਚ 2700 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ ਤੇ 78,000 ਤੋਂ ਵਧੇਰੇ ਲੋਕਾਂ ’ਚ ਇਹ ਵਾਇਰਸ ਫੈਲ ਚੁੱਕਾ ਹੈ।


Related News