ਕੋਵਿਡ-19 : ਪਾਕਿ ''ਚ B.1.617 ਵੈਰੀਐਂਟ ਦਾ ਪਹਿਲਾਂ ਮਾਮਲਾ ਆਇਆ ਸਾਹਮਣੇ
Saturday, May 29, 2021 - 07:22 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਬੇਹੱਦ ਇਨਫੈਕਸ਼ਨ ਵੈਰੀਐਂਟ ਬੀ.1.617 ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਵਾਇਰਸ ਦੇ ਇਸ ਬੇਹੱਦ ਇਨਫੈਕਸ਼ਨ ਵੈਰੀਐਂਟ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ 'ਚ ਹੋਈ ਸੀ ਅਤੇ ਗੁਆਂਢੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ 'ਤੇ ਅਪ੍ਰੈਲ ਤੋਂ ਜਾਰੀ ਪਾਬੰਦੀ ਦੇ ਬਾਵਜੂਦ ਇਹ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਇਕ ਚੋਟੀ ਦੀ ਸਿਹਤ ਸੰਸਥਾ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ-ਰੂਸ 'ਚ ਕੋਰੋਨਾ ਵਾਇਰਸ ਦੇ 9 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ
ਰਾਸ਼ਟਰੀ ਸਿਹਤ ਸੰਸਥਾ (ਐੱਨ.ਆਈ.ਐੱਚ.) ਨੇ ਸ਼ੁੱਕਰਵਾਰ ਨੂੰ ਮਈ 2021 ਦੇ ਪਹਿਲੇ ਤਿੰਨ ਹਫਤਿਆਂ 'ਚ ਜਮ੍ਹਾ ਕੀਤੇ ਗਏ ਕੋਵਿਡ-19 ਨਮੂਨਿਆਂ ਦੇ ਜੀਨੋਮ ਨੂੰ ਕ੍ਰਮਵਾਰ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਹੈ। ਐੱਨ.ਆਈ.ਐੱਚ. ਦੇ ਇਕ ਬਿਆਨ ਮੁਤਾਬਕ ਇਸ ਕ੍ਰਮਵਾਰ ਨਤੀਜਿਆਂ 'ਚ ਕੋਰੋਨਾ ਵਾਇਰਸ ਦੇ ਬੀ.1.351 (ਦੱਖਣੀ ਅਫਰੀਕੀ ਵੈਰੀਐਂਟ) ਦੇ ਸੱਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਥੇ ਇਕ ਮਾਮਲਾ ਬੀ.1617.2 ਦਾ ਵੀ ਸਾਮਹਣੇ ਆਇਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨਿਯਮਾਂ ਮੁਤਾਬਕ ਖੇਤਰੀ ਮਹਾਮਾਰੀ ਵਿਗਿਆਨ ਅਤੇ ਰੋਗ ਨਿਗਰਾਨੀ ਪ੍ਰਭਾਵ ਅਤੇ ਜ਼ਿਲ੍ਹਾ ਸਿਹਤ ਦਫਤਰ, ਇਸਲਾਮਾਬਾਦ ਸੰਪਰਕ 'ਚ ਆਏ ਲੋਕਾਂ ਦੀ ਭਾਲ ਕਰ ਰਿਹਾ ਹੈ।
ਖਬਰ 'ਚ ਦੱਸਿਆ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਦਰਮਿਆਨ ਪਾਕਿਸਤਾਨ ਨੇ ਅਪ੍ਰੈਲ 'ਚ ਗੁਆਂਢੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲੱਗਾ ਦਿੱਤੀ ਸੀ। ਹਾਲਾਂਕਿ ਮਈ 'ਚ ਥਾਈਲੈਂਡ ਦੇ ਯਾਤਰੀਆਂ 'ਚ ਵਾਇਰਸ ਦੇ ਇਸ ਵੈਰੀਐਂਟ ਦੀ ਪਛਾਣ ਹੋਈ ਸੀ ਅਤੇ ਇਨ੍ਹਾਂ ਲੋਕਾਂ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ।
ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।