ਵਿੱਤ ਮੰਤਰੀ ਸੁਨਕ ਨੇ ਪੇਸ਼ ਕੀਤਾ ਪਹਿਲਾ ਬਜਟ, ਕੋਵਿਡ-19 ਨਾਲ ਇੰਝ ਲੜੇਗਾ UK

Thursday, Mar 12, 2020 - 01:53 AM (IST)

ਵਿੱਤ ਮੰਤਰੀ ਸੁਨਕ ਨੇ ਪੇਸ਼ ਕੀਤਾ ਪਹਿਲਾ ਬਜਟ, ਕੋਵਿਡ-19 ਨਾਲ ਇੰਝ ਲੜੇਗਾ UK

ਲੰਡਨ (ਏਜੰਸੀ)- ਬ੍ਰਿਟੇਨ ਦੇ ਭਾਰਤੀ ਮੂਲ ਦੇ ਨਵੇਂ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਰਥਿਕ ਗਤੀਵਿਧੀਆਂ ਵਿਚ ਆਈ ਅਸਥਾਈ ਖੜ੍ਹੋਤ ਨਾਲ ਨਜਿੱਠਣ ਲਈ 30 ਅਰਬ ਪੌਂਡ ਦੀ ਵਿਵਸਥਾ ਕੀਤੀ ਹੈ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਵਿਚ 39 ਸਾਲਾ ਸੁਨਕ ਦੇ ਬਜਟ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉਨ੍ਹਾਂ ਦੀ ਹੌਸਲਾਅਫਜ਼ਾਈ ਕੀਤੀ। ਸੁਨਕ ਨੇ ਕਿਹਾ ਕਿ ਇਸ ਬਜਟ ਦੇ ਵਿਚਾਲੇ ਉਨ੍ਹਾਂ ਦੀ ਪਾਰਟੀ ਨੇ ਦੇਸ਼ ਦਾ ਕੰਮ ਕਰਨ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਹੈ।

 

ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਬ੍ਰਿਟੇਨ ਦੀ ਅਰਥਵਿਵਸਥਾ ਵਿਚ ਵੱਡਾ ਖੋਰਾ ਲੱਗ ਸਕਦਾ ਹੈ ਪਰ ਇਹ ਅਸਥਾਈ ਹੋਵੇਗਾ। ਸੁਨਕ ਨੇ ਕਿਹਾ ਕਿ ਅਸੀਂ ਮਿਲ ਕੇ ਇਸ ਸਥਿਤੀ ਨੂੰ ਪਾਰ ਪਾ ਲਵਾਂਗੇ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਅਰਥਵਿਵਸਥਾ ਵਿਚ ਅਸਥਾਈ ਵਿਵਸਥਾਵਾਂ ਨਾਲ ਨਜਿੱਠਣ ਲਈ 30 ਅਰਬ ਪੌੰਡ (ਤਕਰੀਬਨ 2850 ਅਰਬ ਰੁਪਏ) ਦੀ ਵਿਵਸਥਾ ਕੀਤੀ ਹੈ। ਸੁਨਕ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ। 

 


author

Sunny Mehra

Content Editor

Related News