ਭਾਰਤੀ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਚੀਨ ਵੱਲੋਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ

Tuesday, Aug 09, 2022 - 06:35 PM (IST)

ਭਾਰਤੀ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਚੀਨ ਵੱਲੋਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ

ਬੀਜਿੰਗ (ਭਾਸ਼ਾ): ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਵੀਜ਼ਾ ਪਾਬੰਦੀਆਂ ਕਾਰਨ ਇੱਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲਾ ਬੈਚ ਜਲਦੀ ਆ ਸਕਦਾ ਹੈ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੀਆਂ ਇਸ ਦੇਸ਼ ਵਿੱਚ ਆਪਣੇ ਕਾਲਜਾਂ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਉਮੀਦਾਂ ਵਧੀਆਂ ਹਨ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਨਵਾਂ ਵੀਜ਼ਾ ਖੋਲ੍ਹਣ ਬਾਰੇ ਕੁਝ ਚੀਨੀ ਡਿਪਲੋਮੈਟਾਂ ਦੁਆਰਾ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੁੱਛੇ ਜਾਣ ‘ਤੇ ਇੱਥੇ ਮੀਡੀਆ ਬ੍ਰੀਫਿੰਗ ਦੌਰਾਨ ਦੱਸਿਆ ਕਿ ਅਸੀਂ ਵਿਦੇਸ਼ੀ ਵਿਦਿਆਰਥੀਆਂ ਦੀ ਚੀਨ ਵਾਪਸੀ ਲਈ ਡੂੰਘਾਈ ਨਾਲ ਕੰਮ ਕਰ ਰਹੇ ਹਾਂ ਅਤੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਵੀ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਡੀਲ ਖ਼ਤਮ ਕਰਨ ਦੀ ਦਿੱਤੀ ਚੇਤਾਵਨੀ, ਜਾਣੋ ਵਜ੍ਹਾ

ਵੈਂਗ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਬਹੁਤ ਜਲਦੀ ਭਾਰਤੀ ਵਿਦਿਆਰਥੀਆਂ ਦੇ ਪਹਿਲੇ ਬੈਚ ਦੀ ਵਾਪਸੀ ਨੂੰ ਦੇਖਾਂਗੇ ਅਤੇ ਅਸੀਂ ਕੋਵਿਡ ਵਿਰੁੱਧ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸੰਬੰਧਿਤ ਕੰਮ ਨਾਲ ਇਸ ਨੂੰ ਜਾਰੀ ਰੱਖਾਂਗੇ। ਇਹ ਪੁੱਛੇ ਜਾਣ 'ਤੇ ਕਿ ਇੱਥੇ ਭਾਰਤੀ ਦੂਤਘਰ ਵੱਲੋਂ ਵਾਪਸ ਪਰਤਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਬਾਰੇ ਦਿੱਤੀ ਗਈ ਸੂਚੀ ਦੀ ਪ੍ਰਕਿਰਿਆ ਕਿਸ ਪੜਾਅ 'ਤੇ ਹੈ, ਉਨ੍ਹਾਂ ਕਿਹਾ ਕਿ ਸਬੰਧਤ ਜਾਣਕਾਰੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਚੀਨ ਇਸ ਸਮੇਂ ਉਨ੍ਹਾਂ ਸੈਂਕੜੇ ਭਾਰਤੀ ਵਿਦਿਆਰਥੀਆਂ ਦੀ ਸੂਚੀ 'ਤੇ ਕਾਰਵਾਈ ਕਰ ਰਿਹਾ ਹੈ ਜੋ ਆਪਣੇ ਕਾਲਜਾਂ 'ਚ ਮੁੜ ਦਾਖਲਾ ਲੈਣ ਲਈ ਦੇਸ਼ ਪਰਤਣਾ ਚਾਹੁੰਦੇ ਹਨ। 23,000 ਤੋਂ ਵੱਧ ਭਾਰਤੀ ਵਿਦਿਆਰਥੀ ਜ਼ਿਆਦਾਤਰ ਮੈਡੀਸਨ ਦੀ ਪੜ੍ਹਾਈ ਕਰ ਰਹੇ ਹਨ, ਕਥਿਤ ਤੌਰ 'ਤੇ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਘਰ ਵਾਪਸ ਫਸੇ ਹੋਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਮੁਸਲਿਮ ਦੇਸ਼ਾਂ ਦੇ ਮਰੀਜ਼ਾਂ ਨੂੰ ‘ਹਲਾਲ ਅੰਗ’ ਵੇਚ ਰਿਹੈ ਚੀਨ

ਚੀਨ ਵੱਲੋਂ ਆਪਣੀ ਪੜ੍ਹਾਈ ਲਈ ਤੁਰੰਤ ਵਾਪਸ ਆਉਣ ਦੇ ਚਾਹਵਾਨਾਂ ਦੇ ਨਾਂ ਮੰਗੇ ਜਾਣ ਤੋਂ ਬਾਅਦ ਭਾਰਤ ਨੇ ਕਈ ਸੌ ਵਿਦਿਆਰਥੀਆਂ ਦੀ ਸੂਚੀ ਸੌਂਪੀ ਹੈ।ਹਾਲ ਹੀ ਦੇ ਹਫ਼ਤਿਆਂ ਵਿੱਚ ਸ੍ਰੀਲੰਕਾ, ਪਾਕਿਸਤਾਨ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਕੁਝ ਵਿਦਿਆਰਥੀ ਚਾਰਟਰਡ ਉਡਾਣਾਂ ਜ਼ਰੀਏ ਪਹੁੰਚੇ।ਚੀਨ ਵੱਖ-ਵੱਖ ਦੇਸ਼ਾਂ ਤੋਂ ਉਡਾਣਾਂ ਦੀ ਇਜਾਜ਼ਤ ਵੀ ਦੇ ਰਿਹਾ ਹੈ ਪਰ ਅਜੇ ਤੱਕ ਦੋਵਾਂ ਦੇਸ਼ਾਂ ਵਿਚਾਲੇ ਉਡਾਣਾਂ ਨੂੰ ਖੋਲ੍ਹਣ 'ਤੇ ਕੰਮ ਨਹੀਂ ਕੀਤਾ ਗਿਆ ਹੈ। ਭਾਰਤ ਅਤੇ ਚੀਨ ਵਿਚਾਲੇ ਉਡਾਣਾਂ ਦੋ ਸਾਲ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਮੁਅੱਤਲ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਸੀਮਤ ਉਡਾਣਾਂ ਨੂੰ ਬਹਾਲ ਕਰਨ ਲਈ ਗੱਲਬਾਤ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News