ਪਾਕਿ ''ਚ ਜਿਰਗਾ ਦੀ ਸੁਣਵਾਈ ਦੌਰਾਨ ਗੋਲੀਬਾਰੀ, 8 ਲੋਕਾਂ ਦੀ ਮੌਤ

Saturday, Nov 28, 2020 - 09:30 PM (IST)

ਪਾਕਿ ''ਚ ਜਿਰਗਾ ਦੀ ਸੁਣਵਾਈ ਦੌਰਾਨ ਗੋਲੀਬਾਰੀ, 8 ਲੋਕਾਂ ਦੀ ਮੌਤ

ਪੇਸ਼ਾਵਰ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸ਼ਨੀਵਾਰ ਨੂੰ ਜ਼ਮੀਨੀ ਵਿਵਾਦ ਸੁਲਝਾਉਣ ਲਈ ਬੁਲਾਈ ਗਈ ਜਿਰਗਾ ਦੀ ਬੈਠਕ ਵਿਚ 2 ਵਿਰੋਧੀ ਗਰੁੱਪਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਘਟੋਂ-ਘੱਟ 8 ਲੋਕਾਂ ਦੀ ਮੌਤ ਹੋ ਗਈ। ਜ਼ਿਲਾ ਪੁਲਸ ਅਧਿਕਾਰੀ ਇਮਰਾਨ ਸ਼ਾਹਿਦ ਨੇ ਦੱਸਿਆ ਕਿ ਸੂਬੇ ਦੇ ਸਵਾਬੀ ਜ਼ਿਲੇ ਵਿਚ ਛੋਟਾ ਲਾਹੌਰ ਕੋਲ ਸਾਬਕਾ ਵਿਧਾਇਕ ਸਰਦਾਰ ਅਲੀ ਦੇ ਮਕਾਨ ਸਾਹਮਣੇ 'ਹੁਜਰਾ' ਵਿਚ ਇਹ ਹੋਈ।

ਪਸ਼ਤੂਨ ਸਮਾਜ ਵਿਚ 'ਹੁਜਰਾ' ਰਵਾਇਤੀ ਗੈਸਟ ਹਾਊਸ ਹੈ। ਸੂਬੇ ਦੇ ਇੰਸਪੈਕਟਰ ਜਨਰਲ ਆਫ ਪੁਲਸ ਸਨਾਓੱਲਾ ਅੱਬਾਸੀ ਨੇ ਕਿਹਾ ਕਿ 'ਹੁਜਰਾ' ਵਿਚ ਵੱਡੀ ਗਿਣਤੀ ਵਿਚ ਲੋਕ ਜਿਰਗਾ ਦੀ ਸੁਣਵਾਈ ਦੇਖਣ ਲਈ ਇਕੱਠੇ ਹੋਏ ਸਨ, ਗੋਲੀਬਾਰੀ ਉਸ ਦੌਰਾਨ ਹੋਈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News