ਉੱਤਰ ਅਤੇ ਦੱਖਣੀ ਕੋਰੀਆ ਵਿਚਾਲੇ 5 ਸਾਲ ਬਾਅਦ ਸਰਹੱਦ ''ਤੇ ਗੋਲੀਬਾਰੀ

05/04/2020 12:47:45 AM

ਸਿਓਲ (ਏਜੰਸੀਆਂ)- ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ 5 ਸਾਲ ਬਾਅਦ ਸਰਹੱਦ 'ਤੇ ਗੋਲੀਬਾਰੀ ਹੋਈ ਹੈ। ਜਿੱਥੇ ਗੋਲੀਬਾਰੀ ਹੋਈ ਹੈ ਉਹ ਇਲਾਕਾ ਇਨ੍ਹਾਂ 2 ਦੇਸ਼ਾਂ ਨੂੰ ਵੰਡਦਾ ਹੈ। ਦੱਖਣੀ ਕੋਰੀਆ ਦੀ ਫੌਜ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਵਲੋਂ ਸਵੇਰੇ 7-41 ਵਜੇ (ਦੱਖਣੀ ਕੋਰੀਆ ਦੇ ਸਮੇਂ ਅਨੁਸਾਰ) 'ਤੇ ਗੋਲੀਬਾਰੀ ਕੀਤੀ ਗਈ ਹੈ, ਜੋ ਸਰਹੱਦੀ ਖੇਤਰ ਸ਼ਹਿਰ ਚੇਰੋਵਨ ਵਿਚ ਇਕ ਦੱਖਣੀ ਕੋਰੀਆਈ ਗਾਰਡ ਪੋਸਟ 'ਤੇ ਆ ਕੇ ਲੱਗੀ। ਦੱਖਣੀ ਕੋਰੀਆ ਵਲੋਂ ਕਿਸੇ ਵੀ ਤਰ੍ਹਾਂ ਦੀ ਜਾਨ-ਮਾਲ ਦੇ ਨੁਕਸਾਨ ਹੋਣ ਦੀ ਰਿਪੋਰਟ ਹੈ। ਦੱਖਣੀ ਕੋਰੀਆਈ ਫੌਜ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਦੱਖਣੀ ਕੋਰੀਆ ਨੇ ਜਵਾਬ ਵਿਚ 2 ਰਾਉਂਡ ਦੀ ਗੋਲੀਬਾਰੀ ਕੀਤੀ ਹੈ ਅਤੇ ਮੈਨੁਅਲ ਮੁਤਾਬਕ ਚਿਤਾਵਨੀ ਦਿੱਤੀ ਹੈ। ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਸ਼ੁਰੂ ਕਰਨ ਦੀ ਵਜ੍ਹਾ ਕੀ ਰਹੀ।


Sunny Mehra

Content Editor

Related News