ਨੀਦਰਲੈਂਡ ਦੇ ਰੋਟਰਡਮ ''ਚ 2 ਥਾਵਾਂ ''ਤੇ ਫ਼ਾਇਰਿੰਗ, ਕੁਝ ਲੋਕਾਂ ਦੀ ਮੌਤ

Thursday, Sep 28, 2023 - 10:15 PM (IST)

ਨੀਦਰਲੈਂਡ ਦੇ ਰੋਟਰਡਮ ''ਚ 2 ਥਾਵਾਂ ''ਤੇ ਫ਼ਾਇਰਿੰਗ, ਕੁਝ ਲੋਕਾਂ ਦੀ ਮੌਤ

ਹੇਗ (ਏ.ਪੀ.): ਡੱਚ ਬੰਦਰਗਾਹ ਸ਼ਹਿਰ ਰੋਟਰਡਮ ਵਿਚ ਇਕ ਯੂਨੀਵਰਸਿਟੀ ਹਸਪਤਾਲ ਅਤੇ ਇਕ ਅਪਾਰਟਮੈਂਟ ਵਿਚ ਗੋਲ਼ੀਬਾਰੀ ਦੀਆਂ ਘਟਨਾਵਾਂ ਵਿਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰੋਟਰਡਮ ਪੁਲਸ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ ਕਿ ਉਹ ਹੋਰ ਵੇਰਵੇ ਜਾਰੀ ਕਰਨ ਤੋਂ ਪਹਿਲਾਂ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਕਾਰਨਾਮਾ, ਦੁਬਈ ਦੇ ਸਮੱਗਲਰਾਂ ਤੋਂ ਹੀ ਲੁੱਟ ਲਿਆ ਸੋਨਾ, CIA ਮੁਲਾਜ਼ਮ ਸਣੇ 5 ਗ੍ਰਿਫ਼ਤਾਰ

ਅਧਿਕਾਰੀਆਂ ਨੇ ਦੱਸਿਆ ਕਿ ਇਰੇਸਮਸ ਮੈਡੀਕਲ ਸੈਂਟਰ ਅਤੇ ਨੇੜਲੇ ਅਪਾਰਟਮੈਂਟ ਵਿਚ ਗੋਲ਼ੀਬਾਰੀ ਤੋਂ ਬਾਅਦ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਥਾਵਾਂ 'ਤੇ ਅੱਗ ਵੀ ਲੱਗ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News