ਅਮਰੀਕਾ ਦੇ ਸ਼ਾਪਿੰਗ ਮਾਲ ''ਚ ਗੋਲ਼ੀਬਾਰੀ, ਬੱਚਿਆਂ ਸਣੇ ਕਈ ਜ਼ਖ਼ਮੀ, ਪੁਲਸ ਵੱਲੋਂ ਇਕ ਸ਼ੱਕੀ ਕੀਤਾ ਗਿਆ ਢੇਰ

Sunday, May 07, 2023 - 06:04 AM (IST)

ਅਮਰੀਕਾ ਦੇ ਸ਼ਾਪਿੰਗ ਮਾਲ ''ਚ ਗੋਲ਼ੀਬਾਰੀ, ਬੱਚਿਆਂ ਸਣੇ ਕਈ ਜ਼ਖ਼ਮੀ, ਪੁਲਸ ਵੱਲੋਂ ਇਕ ਸ਼ੱਕੀ ਕੀਤਾ ਗਿਆ ਢੇਰ

ਇੰਟਰਨੈਸ਼ਨਲ ਡੈਸਕ: ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਮਾਲ ਵਿਚ ਕੁੱਝ ਹਮਲਾਵਰਾਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਹੈ। ਇਸ ਦੌਰਾਨ ਬੱਚਿਆਂ ਸਮੇਤ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਸਾਹਮਣੇ ਆਈ ਹੈ। ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਇਕ ਹਮਲਾਵਰ ਨੂੰ ਮਾਰ ਕੇ ਢੇਰ ਕਰ ਦਿੱਤਾ ਗਿਆ ਹੈ ਤੇ ਉਸ ਦੇ ਸੰਭਾਵਿਤ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਖ਼ੇਤੀ ਕਰਦਿਆਂ ਹੋਈ 'ਗ਼ਲਤੀ' ਪਈ ਮਹਿੰਗੀ, 15 ਮਹੀਨਿਆਂ ਤਕ ਪਿਤਾ ਨੂੰ ਵੇਖਣ ਨੂੰ ਤਰਸਦੇ ਰਹੇ 4 ਬੱਚੇ

ਮੁੱਢਲੀ ਜਾਣਕਾਰੀ ਮੁਤਾਬਕ ਟੈਕਸਾਸ ਦੇ ਇਕ ਮਾੱਲ ਵਿਚ ਹੋਈ ਗੋਲ਼ੀਬਾਰੀ ਤੋਂ ਬਾਅਦ ਪੁਲਸ ਨੇ ਮੋਰਚਾ ਸੰਭਾਲਿਆ ਹੋਇਆ ਹੈ। ਪੁਲਸ ਵਿਭਾਗ ਨੇ ਕਿਹਾ ਕਿ ਮਾੱਲ ਵਿਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮਾੱਲ ਵਿਚ ਦੋ ਸ਼ੱਕੀਆਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਹੈ, ਜਿਸ ਵਿਚੋਂ ਇਕ ਨੂੰ ਪੁਲਸ ਨੇ ਢੇਰ ਕਰ ਦਿੱਤਾ ਤੇ ਦੂਜੇ ਦੀ ਭਾਲ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਹੁਣ ਵਿਸ਼ਵ ਕੱਪ 'ਚ ਭਾਰਤ-ਪਾਕਿ ਮੈਚ 'ਤੇ ਵੀ ਖਦਸ਼ਾ! PCB ਨੇ ਜੈ ਸ਼ਾਹ ਤੋਂ ਇਸ ਗੱਲ ਲਈ ਮੰਗੀ 'ਲਿਖਤੀ ਗਾਰੰਟੀ'

ਪੁਲਸ ਦਾ ਕਹਿਣਾ ਹੈ ਕਿ ਗੋਲ਼ੀਬਾਰੀ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਸਨ। ਫ਼ਿਲਹਾਲ ਜ਼ਖ਼ਮੀਆਂ ਦੀ ਸਥਿਤੀ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਵੱਲੋਂ ਮੌਕੇ 'ਤੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News