ਵੱਡੀ ਖ਼ਬਰ: ਮਾਰੀਸ਼ਸ ''ਚ ਮਹਾਸ਼ਿਵਰਾਤਰੀ ਦੇ ਜਸ਼ਨ ਦੌਰਾਨ ਅੱਗ ਲੱਗਣ ਕਾਰਨ 6 ਹਿੰਦੂ ਸ਼ਰਧਾਲੂਆਂ ਦੀ ਮੌਤ

Monday, Mar 04, 2024 - 01:58 PM (IST)

ਪੋਰਟ ਲੁਈਸ- ਮਾਰੀਸ਼ਸ ਵਿੱਚ ਐਤਵਾਰ ਨੂੰ ਹਿੰਦੂ ਤਿਉਹਾਰ ਮਨਾਉਣ ਲਈ ਇੱਕ ਧਾਰਮਿਕ ਰਸਮ ਦੌਰਾਨ ਅੱਗ ਲੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਘਟਨਾ ਦੀ ਮਾਰੀਸ਼ਸ ਪੁਲਸ ਨੇ ਪੁਸ਼ਟੀ ਕੀਤੀ ਹੈ। ਇਹ ਹਾਦਸਾ ਸ਼ਿਵਰਾਤਰੀ ਤੋਂ ਪਹਿਲਾਂ ਇੱਕ ਤਿਉਹਾਰ ਦੌਰਾਨ ਵਾਪਰਿਆ। AFP ਦੀ ਰਿਪੋਰਟ ਮੁਤਾਬਕ ਪੁਲਸ ਕਮਿਸ਼ਨਰ ਅਨਿਲ ਕੁਮਾਰ ਦੀਪ ਨੇ ਇੱਕ ਟੈਲੀਵਿਜ਼ਨ ਸੰਬੋਧਨ ਦੌਰਾਨ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਜਾ ਰਹੀ ਇੱਕ ਲੱਕੜ ਅਤੇ ਬਾਂਸ ਦੀ ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਅੱਗ ਲੱਗ ਗਈ।  ਉਨ੍ਹਾਂ ਕਿਹਾ, "ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।"

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

PunjabKesari

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ, “ਮੌਰੀਸ਼ਸ ਵਿੱਚ ਮਹਾਸ਼ਿਵਰਾਤਰੀ ਦੇ ਜਸ਼ਨਾਂ ਦੌਰਾਨ ਵਾਪਰੀ ਮੰਦਭਾਗੀ ਤ੍ਰਾਸਦੀ ਬਾਰੇ ਸੁਣ ਕੇ ਦੁਖੀ ਹਾਂ। ਮੇਰੀ ਹਮਦਰਦੀ ਇਸ ਮੁਸ਼ਕਲ ਸਮੇਂ ਵਿਚ ਦੁਖੀ ਪਰਿਵਾਰਾਂ ਅਤੇ ਮਾਰੀਸ਼ਸ ਦੇ ਲੋਕਾਂ ਨਾਲ ਹੈ।" ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਇਹ ਸ਼ਰਧਾਲੂ 8 ਮਾਰਚ ਨੂੰ ਸ਼ਿਵਰਾਤਰੀ ਦੇ ਤਿਉਹਾਰ ਤੋਂ ਪਹਿਲਾਂ ਗ੍ਰੈਂਡ ਬੇਸਿਨ ਝੀਲ ਤੱਕ ਪੈਦਲ ਯਾਤਰਾ ਕਰ ਰਹੇ ਸਨ। ਇਸ ਝੀਲ ਨੂੰ ਪੂਰਬੀ ਅਫ਼ਰੀਕੀ ਟਾਪੂ ਦੇਸ਼ ਦੇ ਹਿੰਦੂ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News