ਹੋਟਲ 'ਚ ਲੱਗੀ ਭਿਆਨਕ ਅੱਗ,  10 ਲੋਕਾਂ ਦੀ ਦਰਦਨਾਕ ਮੌਤ

Tuesday, Jan 21, 2025 - 12:25 PM (IST)

ਹੋਟਲ 'ਚ ਲੱਗੀ ਭਿਆਨਕ ਅੱਗ,  10 ਲੋਕਾਂ ਦੀ ਦਰਦਨਾਕ ਮੌਤ

ਅੰਕਾਰਾ (ਏਜੰਸੀ)- ਤੁਰਕੀ ਦੇ ਉੱਤਰ-ਪੱਛਮ ਵਿੱਚ ਸਥਿਤ ਸਕੀ ਰਿਜ਼ੋਰਟ ਦੇ ਇੱਕ ਹੋਟਲ ਵਿੱਚ ਵਿਚ ਮੰਗਲਵਾਰ ਨੂੰ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਬੋਲੂ ਸੂਬੇ ਦੇ ਕਾਰਤਲਕਾਯਾ ਰਿਜ਼ੋਰਟ ਵਿੱਚ ਇੱਕ ਹੋਟਲ ਦੇ ਰੈਸਟੋਰੈਂਟ ਵਿੱਚ ਰਾਤ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ 'ਚ ਦਾਖਲ ਹੋਣ ਵਾਲਿਆਂ ਲਈ ਅਹਿਮ ਖ਼ਬਰ, ਟਰੰਪ ਨੇ ਕੀਤਾ ਇਹ ਐਲਾਨ

ਗਵਰਨਰ ਅਬਦੁਲਾਜ਼ੀਜ਼ ਅਯਦੀਨ ਨੇ ਅਨਾਦੋਲੂ ਏਜੰਸੀ ਨੂੰ ਦੱਸਿਆ ਕਿ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰਨ ਨਾਲ 2 ਪੀੜਤਾਂ ਦੀ ਮੌਤ ਹੋ ਗਈ। ਅਯਦੀਨ ਨੇ ਕਿਹਾ ਕਿ ਹੋਟਲ ਵਿੱਚ 234 ਮਹਿਮਾਨ ਠਹਿਰੇ ਹੋਏ ਸਨ। ਟੈਲੀਵਿਜ਼ਨ 'ਤੇ  ਦਿਖਾਈਆਂ ਗਈਆਂ ਤਸਵੀਰਾਂ ਵਿੱਚ ਹੋਟਲ ਦੀ ਛੱਤ ਅਤੇ ਉੱਪਰਲੀਆਂ ਮੰਜ਼ਿਲਾਂ 'ਤੇ ਅੱਗ ਲੱਗੀ ਦਿਖਾਈ ਦੇ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਅਯਦਿਨ ਦੇ ਦਫ਼ਤਰ ਨੇ ਕਿਹਾ ਕਿ 30 ਫਾਇਰਬ੍ਰਿਗੇਡ ਦੀਆਂ ਗੱਡੀਆਂ ਅਤੇ 28 ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: 'America Is Back'; ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਬਦਲਿਆ 'ਵ੍ਹਾਈਟ ਹਾਊਸ' ਦੀ ਵੈੱਬਸਾਈਟ ਦਾ ਰੰਗ-ਰੂਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News