ਫਰਿਜ਼ਨੋ ਦੇ ਇਕ ਅਸਥਾਈ ਪਨਾਹ ਘਰ ''ਚ ਅੱਗ ਲੱਗਣ ਨਾਲ ਹੋਈ ਮੌਤ

Tuesday, Dec 22, 2020 - 08:28 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਵਿਚ ਇਕ ਅਸਥਾਈ ਸ਼ੈਲਟਰ ਵਿਚ ਅੱਗ ਲੱਗਣ ਨਾਲ ਇਕ ਬੇਘਰ ਵਿਅਕਤੀ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ। ਫਰਿਜ਼ਨੋ ਪੁਲਿਸ ਅਨੁਸਾਰ ਸ਼ਨੀਵਾਰ ਸਵੇਰੇ ਅੱਗ ਲੱਗਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜੋ ਸਪੱਸ਼ਟ ਤੌਰ 'ਤੇ ਇਕ ਅਸਥਾਈ ਪਨਾਹ ਸੀ।ਫਰਿਜ਼ਨੋ ਕਾਉਂਟੀ ਦੇ ਅੱਗ ਬੁਝਾਊ ਅਮਲੇ ਨੇ ਸਵੇਰੇ 11 ਵਜੇ ਦੇ ਕਰੀਬ ਬੇਲਮੋਂਟ ਅਤੇ ਮਾਰਕਸ ਐਵੀਨਿਊ ਦੇ ਰੇਲ ਮਾਰਗ ਟਰੈਕਾਂ ਦੇ ਨੇੜੇ ਇਕ ਖੇਤਰ ਵਿਚ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਐਲਾਨ ਦਿੱਤਾ।

ਇਸ ਹਾਦਸੇ ਦੌਰਾਨ ਮਰੇ ਵਿਅਕਤੀ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਬੇਘਰ ਸੀ ਅਤੇ ਇਸ ਸ਼ੈਲਟਰ ਵਿਚ ਪਨਾਹ ਲੈ ਰਿਹਾ ਸੀ। ਇਸ ਮਾਮਲੇ ਦੇ ਸੰਬੰਧ ਵਿਚ ਫਰਿਜ਼ਨੋ ਫਾਇਰ ਵਿਭਾਗ ਦੇ ਬੁਲਾਰੇ ਅਨੁਸਾਰ ਸ਼ੈਲਟਰ ਵਿਚ ਅੱਗ ਨੂੰ ਸੇਕਣ ਲਈ ਮਚਾਇਆ ਗਿਆ ਸੀ ਪਰ ਇਸ ਦੇ ਜ਼ਿਆਦਾ ਫੈਲਣ ਦੇ ਕਾਰਨਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਤਹਿ ਤੱਕ ਪਹੁੰਚਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Lalita Mam

Content Editor

Related News