ਬ੍ਰਿਸਬੇਨ ''ਚ ਦੋ ਘਰਾਂ ''ਚ ਲੱਗੀ ਭਿਆਨਕ ਅੱਗ, ਦੇਖੋ ਕਿਵੇਂ ਸੜ ਗਈਆਂ ਘਰ ਦੀਆਂ ਛੱਤਾਂ

06/15/2017 6:05:44 PM

ਬ੍ਰਿਸਬੇਨ— ਪੱਛਮੀ ਬ੍ਰਿਸਬੇਨ 'ਚ ਵੀਰਵਾਰ ਦੀ ਸਵੇਰ ਨੂੰ ਦੋ ਘਰਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਘਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਐਮਰਜੈਂਸੀ ਸੇਵਾ ਅਧਿਕਾਰੀਆਂ ਅਤੇ ਫਾਇਰ ਫਾਈਟਰਜ਼ ਨੂੰ ਫੋਨ ਕਰ ਕੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਕਿ ਕੁਈਨਜ਼ਲੈਂਡ ਦੇ ਹੋਰੀਜਨ ਡਰਾਈਵ, ਵੈਸਟਲਾਕ ਸਥਿਤ ਦੋ ਘਰਾਂ 'ਚ ਅੱਗ ਲੱਗ ਗਈ ਹੈ। ਦੋਹਾਂ ਘਰਾਂ ਨੂੰ ਅੱਗ 11 ਵਜੇ ਦੇ ਕਰੀਬ ਲੱਗੀ। 
ਮੌਕੇ 'ਤੇ ਪੁੱਜੇ ਫਾਇਰਫਾਈਟਰਜ਼ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਵੱਡੇ ਪੱਧਰ 'ਤੇ ਦੋਹਾਂ ਘਰਾਂ ਨੂੰ ਕਾਫੀ ਨੁਕਸਾਨ ਪੁੱਜਾ। ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘਟਨਾ ਦੇ ਸਮੇਂ ਘਰ 'ਚ ਰਹਿੰਦੇ ਲੋਕ ਅੰਦਰ ਸਨ। ਚੰਗੀ ਗੱਲ ਇਹ ਰਹੀ ਕਿ ਘਰ ਅੰਦਰ ਲੱਗਾ ਸਮੋਕ ਅਲਾਰਮ ਕੰਮ ਕਰਦਾ ਸੀ, ਜਿਸ ਨੇ ਸਾਰਿਆਂ ਨੂੰ ਅਲਰਟ ਕਰ ਦਿੱਤਾ ਪਰ ਇਕ ਵਿਅਕਤੀ ਨੂੰ ਧੂੰਆਂ ਚੜ੍ਹਨ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਘਰ ਦੀ ਛੱਤ ਨੂੰ ਲੱਗੀ ਅਤੇ ਇਹ ਫੈਲ ਗਈ, ਜਿਸ ਕਾਰਨ ਦੂਜਾ ਘਰ ਵੀ ਅੱਗ ਦੀ ਲਪੇਟ 'ਚ ਆ ਗਿਆ। ਮੰਨਿਆ ਜਾ ਰਿਹਾ ਹੈ ਕਿ ਰਿਟਾਇਰਡ ਜੋੜਾ ਇਕ ਘਰ 'ਚ ਰਹਿੰਦਾ ਸੀ, ਜਦਕਿ 3 ਹੋਰ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਬੇਟੀ ਦੂਜੇ ਘਰ 'ਚ ਰਹਿੰਦੇ ਸਨ।


Related News