ਦੱਖਣੀ ਕੋਰੀਆ: ਨਿਰਮਾਣ ਅਧੀਨ ਇਮਾਰਤ ''ਚ ਅੱਗ ਲੱਗਣ ਕਾਰਣ 8 ਹਲਾਕ
Wednesday, Apr 29, 2020 - 04:35 PM (IST)

ਸਿਓਲ- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਨਿਰਮਾਣ ਅਧੀਨ ਇਮਾਰਤ ਵਿਚ ਅੱਗ ਲੱਗਣ ਕਾਰਣ 8 ਕਰਮਚਾਰੀਆਂ ਦੀ ਮੌਤ ਹੋ ਗਈ ਤੇ 10 ਹੋਰ ਲੋਕ ਜ਼ਖਮੀ ਹੋ ਗਏ ਹਨ। ਇਚਿਓਨ ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਸਿਓ ਸੁਆਂਗ ਹਿਯੂਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ 10 ਹੋਰ ਕਰਮਚਾਰੀ ਲਾਪਤਾ ਹਨ। ਉਹਨਾਂ ਦੱਸਿਆ ਕਿ ਅੱਗ ਸ਼ਾਇਦ ਧਮਾਕੇ ਕਾਰਣ ਲੱਗੀ, ਜਦੋਂ ਕਰਮਚਾਰੀ ਜ਼ਮੀਨ 'ਤੇ ਯੂਰੀਥੇਨ ਨਾਲ ਕੰਮ ਕਰ ਰਹੇ ਸਨ। ਯੂਰੀਥੇਨ ਇਕ ਤਰ੍ਹਾਂ ਦਾ ਰਸਾਇਣ ਹੈ।