ਫਰਾਂਸ ''ਚ ਫੈਲੇ ਛੂਤ ਵਾਲੇ ਬੁਖਾਰ ਕਾਰਨ 26 ਲੋਕਾਂ ਦੀ ਮੌਤ

02/06/2020 1:44:03 PM

ਪੈਰਿਸ— ਫਰਾਂਸ 'ਚ ਸਾਰੇ ਮੁੱਖ ਇਲਾਕਿਆਂ 'ਚ ਫੈਲੇ ਛੂਤ ਵਾਲੇ ਬੁਖਾਰ ਕਾਰਨ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਰਾਂਸ ਦੇ ਰਾਸ਼ਟਰੀ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਛੂਤ ਵਾਲੇ ਬੁਖਾਰ ਕਾਰਨ 15 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ, 15-64 ਉਮਰ ਵਰਗ ਦੇ 12 ਅਤੇ 35 ਸਾਲ ਤੋਂ ਵਧ ਦੀ ਉਮਰ ਦੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਬੁਖਾਰ ਕਾਰਨ ਨਵੰਬਰ ਤੋਂ ਹੁਣ ਤਕ 311 ਲੋਕ ਬੀਮਾਰ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 49 ਲੋਕ 29 ਜਨਵਰੀ ਤੋਂ ਹੁਣ ਤਕ ਬੀਮਾਰ ਹੋਏ ਹਨ। ਫਰਾਂਸੀਸੀ ਐਂਟੀਲਿਜ ਦੇ ਕੁੱਝ ਖੇਤਰਾਂ 'ਚ ਇਸ ਬੁਖਾਰ ਕਾਰਨ ਮਹਾਮਾਰੀ ਵੀ ਘੋਸ਼ਿਤ ਕਰ ਦਿੱਤੀ ਗਈ ਹੈ।


Related News