ਕੋਰੋਨਾ ਵਾਇਰਸ ਦਾ ਡਰ, ਗ੍ਰੈਜੂਏਸ਼ਨ ਦੀ ਡਿਗਰੀ ਲੈਣ ਪੁੱਜੇ ਰੋਬੋਟ
Wednesday, Apr 08, 2020 - 12:06 AM (IST)

ਟੋਕੀਓ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਝੱਲ ਰਹੀ ਹੈ। ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਕਾਰਣ ਵੱਡੇ-ਵੱਡੇ ਸ਼ਹਿਰਾਂ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਜਾਪਾਨ ਵਿਚ ਵੀ ਅਜਿਹੀ ਹੀ ਸਥਿਤੀ ਹੈ। ਉਥੋਂ ਦੀ ਸਰਕਾਰ ਨੇ ਕੋਵਿਡ-19 ਦੇ ਕਾਰਣ ਸਕੂਲਾਂ ਅਤੇ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਹੈ। ਜਾਪਾਨ ਦੇ ਕਾਲਜਾਂ ਵਿਚ ਇਹ ਸਮਾਂ ਕਾਨਵੋਕੇਸ਼ਨ ਦਾ ਹੁੰਦਾ ਹੈ ਪਰ ਇਸ ਖਤਰਨਾਕ ਮਹਾਮਾਰੀ ਦੇ ਚੱਲਦੇ ਕਾਲਜਾਂ ਨੂੰ ਇਹ ਸੈਰੇਮਨੀ ਕੁਝ ਮਹੀਨਿਆਂ ਲਈ ਟਾਲਣੀ ਪਈ। ਕੋਰੋਨਾ ਵਾਇਰਸ ਕਾਰਣ ਡਿਗਰੀ ਮਿਲਣ ਵਿਚ ਦੇਰੀ ਨਾ ਹੋਵੇ ਇਸ ਦੇ ਲਈ ਜਾਪਾਨ ਦੇ ਕੁਝ ਖੇਤਰਾਂ ਨੇ ਰੋਬੋਟਸ ਰਾਹੀਂ ਗ੍ਰੈਜੂਏਸ਼ਨ ਸੈਰੇਮਨੀ ਵਿਚ ਹਿੱਸਾ ਲਿਆ ਅਤੇ ਡਿਗਰੀ ਹਾਸਲ ਕੀਤੀ।
ਟੋਕੀਓ ਦੀ ਬਿਜ਼ਨੈਸ ਬ੍ਰੇਕਥਰੂ ਯੂਨੀਵਰਸਿਟੀ ਵਿਚ ਕੋਵਿਡ-19 ਵਿਚਾਲੇ ਗ੍ਰੈਜੂਏਸ਼ਨ ਸੈਰੇਮਨੀ ਨੂੰ ਸਫਲ ਬਣਾਉਣ ਲਈ ਇਕ ਨਵਾਂ ਤਰੀਕਾ ਅਪਣਾਇਆ ਗਿਆ। ਬਿਜ਼ਨੈੱਸ ਇਨਸਾਈਡਰ ਦੀ ਰਿਪੋਰਟ ਮੁਤਾਬਕ 28 ਮਾਰਚ ਨੂੰ ਹੋਈ ਇਸ ਸੈਰੇਮਨੀ ਵਿਚ ਨਾ ਪਹੁੰਚ ਸਕਣ ਵਾਲੇ ਵਿਦਿਆਰਥੀਆਂ ਨੇ ਰੋਬੋਟ ਦੀ ਮਦਦ ਲਈ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਘਰਾਂ ਤੋਂ ਹੀ ਇਸ ਰੋਬੋਟ ਨੂੰ ਆਪਰੇਟ ਕੀਤਾ ਅਤੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਰੋਬੋਟ ਦਾ ਨਾਂ ਨਿਊਮੀ ਟੇਲੀਪ੍ਰੇਜ਼ੇਂਸ ਰੋਬੋਟ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਇਸ ਕਮਾਲ ਦੇ ਰੋਬੋਟ ਨੂੰ ਅਵਤਾਰ ਵੀ ਕਹਿੰਦੇ ਹਨ।
ਮਜ਼ੇਦਾਰ ਗੱਲ ਇਹ ਰਹੀ ਕਿ ਰੋਬੋਟਸ ਨੂੰ ਇਸ ਸੈਰੇਮਨੀ ਦੀ ਥੀਮ ਨੂੰ ਧਿਆਨ ਵਿਚ ਰੱਖਦੇ ਹੋਏ ਬਲੈਕ ਹੈਟ ਅਤੇ ਗਾਊਨ ਦੇ ਨਾਲ ਤਿਆਰ ਕੀਤਾ ਗਿਆ ਸੀ। ਰੋਬੋਟਸ ਦੇ ਮੱਥੇ 'ਤੇ ਇਕ ਡਿਜੀਟਲ ਟੈਬਲੇਟ ਲਗਾਇਆ ਗਿਆ ਸੀ, ਜਿਸ ਵਿਚ ਵਿਦਿਆਰਥੀਆਂ ਦੇ ਚਿਹਰੇ ਨਜ਼ਰ ਆ ਰਹੇ ਸਨ। ਨਾਲ ਹੀ ਇਹ ਸਟੂਡੈਂਟਸ ਜੂਮ ਕਾਨਫਰੰਸ ਕਾਲ ਰਾਹੀਂ ਸੈਰੇਮਨੀ ਅਤੇ ਉਥੇ ਮੌਜੂਦ ਆਪਣੇ ਟੀਚਰਸ ਅਤੇ ਗੈਸਟਸ ਤੋਂ ਕਨੈਕਟਿਡ ਵੀ ਸਨ।
ਇਕ ਵਿਦਿਆਰਥੀ ਨੇ ਨਾਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਜਦੋਂ ਮੈਂ ਗ੍ਰੈਜੂਏਸ਼ਨ ਕਰਨ ਲਈ ਖੁਦ ਨੂੰ ਐਨਰੋਲ ਕਰਵਾਇਆ ਸੀ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਆਪਣੀ ਗ੍ਰੈਜੂਏਸ਼ਨ ਸੈਰੇਮਨੀ ਲਈ ਮੈਨੂੰ ਅਵਤਾਰ ਰੋਬੋਟ ਨੂੰ ਆਪਰੇਟ ਕਰਨਾ ਪਵੇਗਾ। ਹਾਲਾਂਕਿ ਲੋਕਾਂ ਵਿਚਾਲੇ ਡਿਗਰੀ ਹਾਸਲ ਕਰਨਾ ਇਕ ਬਹੁਤ ਹੀ ਚੰਗਾ ਤਜ਼ਰਬਾ ਹੈ।