ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ''ਚ ''ਭੁੱਖਮਰੀ'' ਫੈਲਣ ਦਾ ਖ਼ਦਸ਼ਾ, 1.4 ਕਰੋੜ ਲੋਕਾਂ ਦੀ ਜਾਨ ਖ਼ਤਰੇ ''ਚ

Thursday, Aug 19, 2021 - 12:33 PM (IST)

ਸੰਯੁਕਤ ਰਾਸ਼ਟਰ (ਬਿਊਰੋ) ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਖਾਧ ਏਜੰਸੀ ਨੇ ਕਿਹਾ ਹੈ ਕਿ ਦੇਸ਼ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਉੱਥੇ ਇਕ ਮਨੁੱਖੀ ਸੰਕਟ ਪੈਦਾ ਹੋ ਰਿਹਾ ਹੈ ਜਿਸ ਵਿਚ 1.4 ਕਰੋੜ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। ਵਿਸ਼ਵ ਖਾਧ ਪ੍ਰੋਗਰਾਮ ਲਈ ਦੇਸ ਦੀ ਨਿਰਦੇਸ਼ਕ ਮੇਰੀ ਏਲੇਨ ਮੈਕਗ੍ਰਾਟੀ ਨੇ ਬੁੱਧਵਾਰ ਨੂੰ ਕਾਬੁਲ ਤੋਂ ਸੰਯੁਕਤ ਰਾਸ਼ਟਰ ਦੇ ਪੱਤਰਕਾਰਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਜਾਣਕਾਰੀ ਉਪਲਬਧ ਕਰਾਉਂਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਸੰਘਰਸ਼, ਤਿੰਨ ਸਾਲਾਂ ਵਿਚ ਦੇਸ਼ ਦੇ ਸਭ ਤੋਂ ਬੁਰੇ ਸੋਕੇ ਨੇ ਅਤੇ ਕੋਵਿਡ-19 ਗਲੋਬਲ ਮਹਾਮਾਰੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਨੇ ਪਹਿਲਾਂ ਤੋਂ ਹੀ ਭਿਆਨਕ ਸਥਿਤੀ ਨੂੰ 'ਤਬਾਹੀ' ਵੱਲ ਮੋੜ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਨਹੀਂ ਹੋਵੇਗਾ ਲੋਕਤੰਤਰ ਸਗੋਂ ਤਾਲਿਬਾਨ ਇਸ ਸਿਸਟਮ ਜ਼ਰੀਏ ਚਲਾਏਗਾ ਸਰਕਾਰ

ਮੈਕਗ੍ਰਾਟੀ ਨੇ ਕਿਹਾ ਕਿ 40 ਫੀਸਦੀ ਤੋਂ ਵੱਧ ਫਸਲਾਂ ਨਸ਼ਟ ਹੋ ਗਈਆਂ ਹਨ ਅਤੇ ਸੋਕੇ ਕਾਰਨ ਪਸ਼ੂਧਨ ਤਬਾਹ ਹੋ ਗਿਆ ਹੈ। ਤਾਲਿਬਾਨ ਦੇ ਅੱਗੇ ਵਧਣ ਦੇ ਨਾਲ-ਨਾਲ ਸੈਂਕੜੇ-ਹਜ਼ਾਰਾਂ ਲੋਕ ਵਿਸਥਾਪਿਤ ਹੋ ਗਏ ਹਨ ਅਤੇ ਸਰਦੀਆਂ ਵੀ ਆਉਣ ਵਾਲੀਆਂ ਹਨ। ਉਹਨਾਂ ਨੇ ਕਿਹਾ ਕਿ ਅਸਲ ਵਿਚ ਉੱਥੇ ਭੋਜਨ ਪਹੁੰਚਾਉਣ ਦੀ ਦੌੜ ਜਾਰੀ ਹੈ ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਖਾਧ ਪ੍ਰੋਗਰਾਮ ਨੇ ਮਈ ਵਿਚ 40 ਲੱਖ ਲੋਕਾਂ ਨੂੰ ਭੋਜਨ ਪਹੁੰਚਾਇਆ ਅਤੇ ਅਗਲੇ ਕੁਝ ਮਹੀਨਿਆਂ ਵਿਚ 90 ਲੱਖ ਤੱਕ ਇਸ ਦੀ ਪਹੁੰਚ ਬਣਾਉਣ ਦੀ ਯੋਜਨਾ ਹੈ ਪਰ ਇਸ ਵਿਚ ਕਈ ਚੁਣੌਤੀਆਂ ਹਨ। ਮੈਕਗ੍ਰਾਟੀ ਨੇ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਅਤੇ ਦਾਨ ਦੇਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਭੋਜਨ ਪਹੁੰਚਾਉਣ ਲਈ ਲੋੜੀਂਦੇ 20 ਕਰੋੜ ਡਾਲਰ ਪ੍ਰਦਾਨ ਕਰਨ ਤਾਂ ਜੋ ਸਰਦੀਆਂ ਸ਼ੁਰੂ ਹੋਣ ਅਤੇ ਸੜਕਾਂ ਬੰਦ ਹੋਣ ਤੋਂ ਪਹਿਲਾਂ ਇਹ ਭਾਈਚਾਰਿਆਂ ਤੱਕ ਪਹੁੰਚ ਸਕਣ।


Vandana

Content Editor

Related News