ਫਾਓਚੀ ਨੂੰ ਕੋਵਿਡ-19 ਦਾ ਟੀਕਾ ਵਿਆਪਕ ਰੂਪ ਤੋਂ ਉਪਲੱਬਧ ਹੋਣ ਦੀ ਉਮੀਦ

Saturday, Aug 01, 2020 - 01:30 AM (IST)

ਫਾਓਚੀ ਨੂੰ ਕੋਵਿਡ-19 ਦਾ ਟੀਕਾ ਵਿਆਪਕ ਰੂਪ ਤੋਂ ਉਪਲੱਬਧ ਹੋਣ ਦੀ ਉਮੀਦ

ਵਾਸ਼ਿੰਗਟਨ - ਅਮਰੀਕਾ ਵਿਚ ਵਾਇਰਸ ਰੋਗ ਮਾਹਿਰ ਡਾ. ਐਂਥਨੀ ਫਾਓਚੀ ਨੇ ਸ਼ੁੱਕਰਵਾਰ ਨੂੰ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕੋਰੋਨਾਵਾਇਰਸ ਦੇ ਟੀਕੇ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਰੂਪ ਵਿਚ ਮਨਜ਼ੂਰੀ ਮਿਲਣ ਤੋਂ ਬਾਅਦ, ਅਮਰੀਕੀਆਂ ਨੂੰ ਇਹ ਸਹੀ ਸਮੇਂ ਵਿਚ ਉਪਲੱਬਧ ਹੋਣੇ ਚਾਹੀਦੇ ਹਨ। ਫਾਓਚੀ ਨੇ ਟੀਕੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਮੈਨੂੰ ਭਰੋਸਾ ਹੈ ਕਿ 2021 ਵਿਚ ਅਮਰੀਕੀ ਲੋਕ ਇਸ ਨੂੰ ਹਾਸਲ ਕਰਨ ਵਿਚ ਸਮਰੱਥ ਹੋਣਗੇ। ਉਨ੍ਹਾਂ ਆਖਿਆ ਕਿ ਜਲਦ ਟੀਕਾ ਪਾਉਣ ਵਾਲਿਆਂ ਲਈ ਇਕ ਤਰਜ਼ੀਹ ਵਾਲੀ ਲਿਸਟ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਹਰ ਕਿਸੇ ਨੂੰ ਇਹ ਤੁਰੰਤ ਮਿਲ ਜਾਵੇਗਾ।

ਉਨ੍ਹਾਂ ਅੱਗੇ ਆਖਿਆ ਕਿ ਪਰ ਆਖਿਰਕਾਰ ਇਕ ਸਹੀ ਸਮੇਂ ਦੇ ਅੰਦਰ ਉਨਾਂ ਸਾਰੇ ਅਮਰੀਕੀ ਲੋਕਾਂ ਨੂੰ ਉਪਲੱਬਧ ਕਰਾਉਣ ਦੀ ਯੋਜਨਾ ਹੈ ਜਿਨ੍ਹਾਂ ਨੂੰ ਉਸ ਦੀ ਜ਼ਰੂਰਤ ਹੈ। ਦੇਸ਼ ਦੇ ਸੀਨੀਅਰ ਵਾਇਰਸ ਰੋਗ ਅਧਿਕਾਰੀ ਫਾਓਚੀ ਨੇ ਕਿਹਾ ਕਿ 2,50,000 ਲੋਕਾਂ ਨੇ ਕੋਰੋਨਾਵਾਇਰਸ ਲਈ ਪ੍ਰਯੋਗਾਤਮਕ ਟੀਕਿਆਂ ਦੇ ਅਧਿਐਨ ਵਿਚ ਹਿੱਸਾ ਲੈਣ ਵਿਚ ਰੂਚੀ ਵਿਅਕਤ ਕੀਤੀ ਹੈ। ਇਸ ਤੋਂ ਇਲਾਵਾ ਡਾ. ਫਾਓਚੀ ਕੋਰੋਨਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਅਤੇ ਟੀਕਿਆਂ ਸਬੰਧੀ ਬਿਆਨ ਦੇ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਅਮਰੀਕੀ ਪ੍ਰਸ਼ਾਸਨ ਨੂੰ ਪਸੰਦ ਨਹੀਂ ਆਏ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,670,004 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 156,037 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,296,888 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News