ਫੁੱਟਬਾਲ ਦਾ ਮੈਚ ਦੇਖਣ ਜਾ ਰਹੇ ਦਾਦੇ-ਪੋਤੇ ਨਾਲ ਵਾਪਰਿਆ ਹਾਦਸਾ, ਮੌਤ

02/18/2018 4:46:22 AM

ਲੰਡਨ — ਇਕ ਰੇਲਵੇ ਕਰਾਸਿੰਗ ਦੌਰਾਨ ਇਕ ਟਰੇਨ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ 'ਚ ਦਾਦੇ (72)-ਪੋਤੇ (15) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੋਵੇਂ (ਦਾਦਾ ਅਤੇ ਪੋਤਾ) ਫੁੱਟਬਾਲ ਦਾ ਮੈਚ ਦੇਖਣ ਲਈ ਕਾਰ ਰਾਹੀਂ ਜਾ ਰਹੇ ਸਨ ਜਿਸ ਦੌਰਾਨ ਇਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸ਼ਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਹ ਹਾਦਸਾ ਸ਼ਨੀਵਾਰ ਨੂੰ ਇੰਗਲੈਂਡ ਦੇ ਵੈਸਟ ਸੁਸੈਕਸ 'ਚ ਬਾਰਨਸ ਗ੍ਰੀਨ ਨੇੜੇ ਰੇਲਵੇ ਕਰਾਸਿੰਗ 'ਤੇ ਵਾਪਰਿਆ।

PunjabKesari


ਜਾਣਕਾਰੀ ਮੁਤਾਬਕ ਜਦੋਂ ਕਾਰ ਰੇਲਵੇ ਕਰਾਸਿੰਗ ਨੂੰ ਪਾਰ ਕਰ ਰਹੀ ਸੀ ਤਾਂ ਤੇਜ਼ ਰਫਤਾਰ ਆ ਰਹੀ ਟਰੇਨ ਨਾਲ ਉਸ ਦੀ ਟੱਕਰ ਹੋਈ ਅਤੇ ਕਾਰ ਟੱਕਰ ਵਾਲੀ ਥਾਂ ਤੋਂ ਕਾਫੀ ਦੂਰ ਜਾ ਕੇ ਡਿੱਗੀ। ਕਾਰ ਦੀ ਬਾਡੀ ਦੇ ਟੁੱਟੇ ਹਿੱਸੇ ਕਾਫੀ ਥਾਂਵਾਂ 'ਤੇ ਖਿਲਰੇ ਪਏ ਸਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ, ਜਿਸ 'ਚ ਇਨ੍ਹਾਂ ਦੋਹਾਂ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।

PunjabKesari
ਐਮਰਜੰਸੀ ਵਿਭਾਗ ਵੱਲੋਂ ਟਰੇਨ 'ਚ ਸਵਾਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਰੇਨ 'ਚ ਸਵਾਰ ਕੋਈ ਵੀ ਸੈਲਾਨੀ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ। ਜਾਂਚ ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ ਕਿ ਇਹ ਹਾਦਸਾ ਕਿਵੇਂ ਵਾਪਰਿਆ। ਕਿਉਂਕਿ ਜੇ ਬੈਰੀਅਰ ਲੱਗੇ ਹੋਏ ਸਨ ਤਾਂ ਗੱਡੀ ਟਰੇਨ ਨਾਲ ਕਿਵੇਂ ਟੱਕਰਾ ਗਈ ਜਾਂ ਫਿਰ ਬੈਰੀਅਰ ਨਹੀਂ ਲੱਗੇ ਸਨ ਤਾਂ ਉਨ੍ਹਾਂ (ਬੈਰੀਅਰਾਂ) ਨੂੰ ਟਰੇਨ ਆਉਣ ਸਮੇਂ ਬੰਦ ਕਿਉਂ ਨਹੀਂ ਕੀਤਾ ਗਿਆ। ਜਿਸ ਕਰਕੇ ਪੁਲਸ ਅਤੇ ਜਾਂਚ ਅਧਿਕਾਰੀ ਇਸ ਦੀ ਜਾਂਚ 'ਚ ਲੱਗੇ ਹੋਏ ਹਨ।

PunjabKesari


Related News